ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾ ਵਾਇਰਸ ਬਾਹਰੋਂ ਆਉਣ ਵਾਲੇ ਵਿਦੇਸ਼ ਯਾਤਰੀਆਂ ਕਰਕੇ ਆਮ ਨਿਊਜੀਲੈਂਡ ਵਾਸੀਆਂ ਵਿੱਚ ਨਾ ਫੈਲੇ, ਇਸ ਗੱਲ ਦਾ ਪੂਰਾ ਧਿਆਨ ਨਿਊਜੀਲੈਂਡ ਪੁਲਿਸ ਵਲੋਂ ਰੱਖਿਆ ਜਾ ਰਿਹਾ ਹੈ ਅਤੇ ਇਸ ਲਈ ਇੱਥੇ ਪੁੱਜਣ ਵਾਲੇ ਯਾਤਰੀਆਂ ਦੀ ਰਿਹਾਇਸ਼ 'ਤੇ ਪੁਲਿਸ ਵਲੋਂ ਰੇਡ ਵੀ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਮਨਿਸਟਰੀ ਆਫ ਹੈਲਥ ਦੇ ਬੁਲਾਰੇ ਨੇ ਦੱਸਿਆ ਕਿ ਨਿਊਜੀਲੈਂਡ ਪੁਲਿਸ ਨੇ ਬੀਤੇ ਕੱਲ ਤੋਂ ਹੁਣ ਤੱਕ 41 ਅਜਿਹੇ ਵਿਦੇਸ਼ੀ ਯਾਤਰੀਆਂ ਦੀ ਰਿਹਾਇਸ਼ 'ਤੇ ਰੈਡ ਕੀਤੀ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਇਹ ਯਾਤਰੀ 'ਸੈਲਫ ਆਈਸੋਲੇਸ਼ਨ' ਲਈ ਜਾਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ।
ਹਾਲਾਂਕਿ ਪੁਲਿਸ ਨੂੰ 3 ਯਾਤਰੀਆਂ ਦੀ ਭਾਲ ਹੈ, ਜੋ ਆਪਣੀ ਰਿਹਾਇਸ਼ 'ਤੇ ਨਹੀਂ ਮਿਲੇ, ਪਰ ਪੁਲਿਸ ਇਸ ਗੱਲ ਤੋਂ ਵੀ ਖੁਸ਼ ਹੈ ਕਿ ਜਿਆਦਾਤਰ ਵਿਦੇਸ਼ੀ ਯਾਤਰੀ ਨਿਯਮਾਂ ਦੀ ਪਾਲਣਾ ਕਰ ਰਹੇ ਹਨ।