ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਜਿਸ 22 ਸਾਲ ਖਤਰਨਾਕ ਅਪਰਾਧੀ ਕ੍ਰਿਸਟਨ ਟੁਆਟੀ ਦੀ ਗ੍ਰਿਫਤਾਰੀ ਵਾਰੰਟ ਜਾਰੀ ਕਰਦਿਆਂ ਆਮ ਆਕਲੈਂਡ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ, ਉਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ।
ਪੁਲਿਸ ਨੂੰ ਮਾਉਂਟ ਐਲਬਰਟ ਵਿੱਚ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ ਵਿੱਚ ਦੋਸ਼ੀ ਦੀ ਭਾਲ ਸੀ, ਦੋਸ਼ੀ ਤੇ ਮ੍ਰਿਤਕ ਦੀ ਆਪਸ ਵਿੱਚ ਕੋਈ ਜਾਣ ਪਹਿਚਾਣ ਨਹੀਂ ਸੀ। ਪੁਲਿਸ ਨੇ ਕਿਸੇ ਨੂੰ ਵੀ ਇਸਦੇ ਨਜਦੀਕ ਜਾਣ ਤੋਂ ਰੋਕਿਆ ਸੀ। ਦੋਸ਼ੀ ਦੀ ਭਾਲ ਸੈਂਡਰੀਂਗਮ ਇਲਾਕੇ ਵਿੱਚ ਲਗਾਤਾਰ ਪੁਲਿਸ ਵਲੋਂ ਕੀਤੀ ਜਾ ਰਹੀ ਸੀ ਤੇ ਉਸਨੂੰ ਟੀ ਕੌਕੁਆ ਲੇਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਮ ਲੋਕਾਂ ਦੀ ਮੱਦਦ ਸਦਕਾ ਪੁਲਿਸ ਨੇ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸ ਲਈ ਪੁਲਿਸ ਨੇ ਧੰਨਵਾਦ ਵੀ ਕੀਤਾ ਹੈ।