ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਭਰ ਵਿੱਚ ਪ੍ਰਸਿੱਧ ਗਾਇਕ 'ਸਨੂਪ ਡੋਗ' ਨੇ ਨਿਊਜੀਲ਼ੈਂਡ ਸਮੇਤ ਆਪਣੇ ਦੁਨੀਆਂ ਭਰ ਦੇ ਸ਼ੋਅ ਰੱਦ ਕਰਨ ਦਾ ਫੈਸਲਾ ਲਿਆ ਹੈ। ਸਨੂਪ ਡੋਗ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਵਿੱਚ ਉਨ੍ਹਾਂ ਦੀ ਨਿੱਜੀ ਤੇ ਕੰਮ ਸਬੰਧੀ ਵਿਅਸਤਤਾ ਕਾਰਨ ਉਨ੍ਹਾਂ ਇਹ ਫੈਸਲਾ ਲਿਆ ਹੈ।
ਨਿਊਜੀਲੈਂਡ ਵਿੱਚ ਸਨੂਪ ਡੋਗ ਦੇ ਸ਼ੋਅ ਕਰਵਾਉਣ ਵਾਲੇ ਟ੍ਰੇਡਮਾਰਕ ਲਾਈਵ ਵਾਲਿਆਂ ਅਨੁਸਾਰ ਸਨੂਪ ਡੋਗ ਜਲਦ ਹੀ ਨਵੀਆਂ ਤਾਰੀਖਾਂ ਬਾਰੇ ਐਲਾਨ ਕਰਨਗੇ, ਪਰ ਸਨੂਪ ਡੋਗ ਦੀ ਟੀਮ ਵਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜੇ ਉਨ੍ਹਾਂ ਵਲੋਂ ਨਵੀਆਂ ਤਾਰੀਖਾਂ ਨਾ ਦੇ ਹੋਈਆਂ ਤਾਂ ਉਹ ਰਿਫੰਡ ਪ੍ਰਸੈੱਸ ਅਮਲ ਵਿੱਚ ਲਿਆਉਣਗੇ।