ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਇਮੀਗ੍ਰੇਸ਼ਨ ਵਿਭਾਗ ਵਲੋਂ ਨਵੀਂ ਇਮੀਗ੍ਰੇਸ਼ਨ ਸਕੀਮ ਨੂੰ ਲੋਕਾਂ ਸਾਹਮਣੇ ਲਿਆਉਣਾ, ਜਿਸ ਤਹਿਤ ਪ੍ਰਵਾਸੀ ਕਰਮਚਾਰੀਆਂ ਨੂੰ ਇੱਕੋ ਮਾਲਕ ਨਾਲ ਸਬੰਧਤ ਰੱਖਿਆ ਜਾਏਗਾ, ਸਰਾਸਰ ਪੈਸੇ ਦੇ ਤੇ ਸਮੇਂ ਦੀ ਬਰਬਾਦੀ ਹੈ ਤੇ ਇਸ 'ਤੇ ਸਰਕਾਰ ਨੂੰ ਸਮੇਂ ਦੇ ਨਾਲ ਪਛਾਤਾਵਾ ਹੀ ਹੱਥ ਲੱਗੇਗਾ।
ਇਹ ਉਸ ਵੇਲੇ ਹੋ ਰਿਹਾ ਹੈ ਜਦੋਂ ਦ ਪ੍ਰੋਡਕਟੀਵੀਟੀ ਕਮਿਸ਼ਨ ਦੀ ਮੰਗ ਹੈ ਕਿ ਇਸ ਪ੍ਰੇਕਟਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਆਕਲੈਂਡ ਡਿਸਟ੍ਰੀਕਟ ਲਾਅ ਸੁਸਾਇਟੀ ਦੇ ਸਟੀਵਰਟ ਡੇਲੀ, ਜੋ ਇਮੀਗ੍ਰੇਸ਼ਨ ਤੇ ਰਿਫਿਊਜੀ ਲਾਅ ਕਮੇਟੀ ਦੇ ਚੇਅਰਪਰਸਨ ਵੀ ਹਨ, ਅਨੁਸਾਰ ਸਰਕਾਰ ਦੀ ਇਹ ਨਵੀਂ ਵਰਕ ਵੀਜਾ ਸਕੀਮ ਇੱਕ ਬਹੁਤ ਵੱਡੀ ਗਲਤੀ ਹੈ। ਕਿਉਂਕਿ ਆਕਲੈਂਡ ਡਿਸਟ੍ਰੀਕਟ ਲਾਅ ਸੁਸਾਇਟੀ ਵਲੋਂ ਲਗਾਤਾਰ ਇਸ ਗੱਲ 'ਤੇ ਜੋਰ ਦਿੱਤਾ ਜਾ ਰਿਹਾ ਹੈ ਕਿ ਇਸ ਯੋਜਨਾ ਨਾਲ ਕਰਮਚਾਰੀਆਂ ਦੇ ਸੋਸ਼ਣ ਦੀਆਂ ਘਟਨਾਵਾਂ ਹੀ ਵਧਣਗੀਆਂ। ਨਾ ਸਿਰਫ ਆਕਲੈਂਡ ਡਿਸਟ੍ਰੀਕਟ ਲਾਅ ਸੁਸਾਇਟੀ ਬਲਕਕਿ ਪ੍ਰੋਡਕਟੀਵੀਟੀ ਕਮਿਸ਼ਨ ਦਾ ਵੀ ਇਹੀ ਕਹਿਣਾ ਹੈ ਕਿ ਇਸ ਨਾਲ ਪ੍ਰਵਾਸੀ ਕਰਮਚਾਰੀਆਂ ਦੀ ਲੁੱਟ-ਖਸੁੱਟ ਹੀ ਵਧੇਗੀ, ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਐਕਰੀਡੀਏਟਡ ਇਮਪਲਾਇਰ ਵਰਕ ਵੀਜਾ ਯੋਜਨਾ 'ਤੇ ਪਛਤਾਉਣਾ ਪਏਗਾ।