ਆਕਲੈਂਡ (ਹਰਪ੍ਰੀਤ ਸਿੰਘ) - ਡਰੁਰੀ ਦੇ ਇਲਾਕੇ ਵਿੱਚ ਪੈਂਦੇ 330 ਹੈਕਟੇਅਰ ਦੇ ਇਲਾਕੇ ਨੂੰ ਡਵੇਲਪ ਕਰਨ ਲਈ 3 ਡਵੈਲਪਰਾਂ ਨੂੰ ਮਿਲੀ ਮਨਜੂਰੀ ਖਿਲਾਫ ਆਕਲੈਂਡ ਕਾਉਂਸਲ ਨੇ ਅਪੀਲ ਕਰਨ ਦਾ ਮਨ ਬਣਾ ਲਿਆ ਹੈ, ਇਹ ਫੈਸਲਾ ਵੀਰਵਾਰ ਨੂੰ ਵੋਟਿੰਗ ਕਰਕੇ ਕਾਉਂਸਲ ਨੇ ਲਿਆ ਹੈ, ਕਿਉਂਕਿ ਅਜੇ ਇਹ ਅਪੀਲ 17 ਜੂਨ ਨੂੰ ਕੀਤੀ ਜਾਣੀ ਹੈ, ਇਸੇ ਲਈ ਇਸ ਦੇ ਤੱਥਾਂ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਸ ਇਲਾਕੇ ਨੂੰ ਡਵੇਲਪ ਕਰਨ ਲਈ ਆਇਸਟਰ ਕੇਪੀਟਲ, ਫਲਟਨ ਹੋਗਨ, ਕੀਵੀ ਪ੍ਰਾਪਰਟੀ ਨੂੰ ਮਨਜੂਰੀ ਮਿਲੀ ਸੀ ਤੇ ਆਕਲੈਂਡ ਕਾਉਂਸਲ ਇਸ ਖਿਲਾਫ ਇਨਵਾਇਰਮੈਂਟ ਕੋਰਟ ਵਿੱਚ ਅਪੀਲ ਕਰੇਗੀ।
ਦੱਸਦੀਏ ਕਿ ਕਾਉਂਸਲ ਵਲੋਂ ਇਸ ਦਾ ਵਿਰੋਧ ਸ਼ੁਰੂ ਤੋਂ ਹੀ ਕੀਤਾ ਜਾ ਰਿਹਾ ਹੈ, ਕਿਉਂਕਿ ਕਾਉਂਸਲ ਨੂੰ ਪਤਾ ਹੈ ਕਿ ਇਨ੍ਹੇਂ ਵੱਡੇ ਇਲਾਕੇ ਦੇ ਟ੍ਰਾਂਸਪੋਰਟ ਪਰੌਜੈਕਟਾਂ ਤੇ ਸਟੋਰਮ ਵਾਟਰ, ਸੀਵਰੇਜ, ਪਾਰਕ ਤੇ ਹੋਰ ਕਮਿਊਨਿਟੀ ਫਸੀਲਟੀਆਂ ਲਈ ਕਾਉਂਸਲ ਨੂੰ ਪੱਲਿਓਂ $1 ਬਿਲੀਅਨ ਦਾ ਖਰਚਾ ਕਰਨਾ ਪਏਗਾ।
ਦੂਜੇ ਪਾਸੇ ਡਵੇਲਪਰਾਂ ਦਾ ਕਹਿਣਾ ਹੈ ਕਿ ਕਾਉਂਸਲ ਦਾ ਇਹ ਫੈਸਲਾ ਸਮੇਂ ਤੇ ਪੈਸੇ ਦੀ ਬਰਬਾਦੀ ਹੈ।