ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੇ ਨਿਊਲੈਂਡ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਕੇ ਕਤਲ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੂੰ ਫੋਨ ਕਰਕੇ 3 ਵਜੇ ਸੂਚਿਤ ਕੀਤਾ ਗਿਆ ਸੀ ਕਿ ਕਿੰਗਸਬ੍ਰਿਜ ਪਲੇਸ ਵਿਖੇ ਫੈਮਿਲੀ ਹਾਰਮ ਦੀ ਘਟਨਾ ਵਾਪਰੀ ਹੈ। ਮੌਕੇ 'ਤੇ ਪੁੱਜ ਕੇ ਪੁਲਿਸ ਨੇ ਧਮਕੀ ਦੇਣ ਵਾਲੇ ਵਿਅਕਤੀ ਨਾਲ ਗੱਲ ਕਰਨੀ ਚਾਹੀ, ਪਰ ਉਸਨੇ ਇੱਕ ਪੀੜਿਤ ਨਾਲ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ। ਪੁਲਿਸ ਨੇ ਦੋਸ਼ੀ 'ਤੇ ਘਰ ਦੇ ਬਾਹਰੋਂ ਕਾਫੀ ਵਾਰ ਗੋਲੀ ਚਲਾਈ, ਜਿਸ ਵਿੱਚ ਦੋਸ਼ੀ ਗੰਭੀਰ ਜਖਮੀ ਹੋ ਗਿਆ। ਉਸਨੂੰ ਐਂਬੂਲੇਂਸ ਰਾਂਹੀ ਹਸਪਤਾਲ ਭੇਜਿਆ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਵਿਅਕਤੀ ਦੀ ਹਿਰਾਸਤ ਵਿੱਚ ਇੱਕ ਮਹਿਲਾ ਸੀ, ਜਿਸਨੂੰ ਸੁਰੱਖਿਅਤ ਬਚਾ ਲਿਆ ਗਿਆ।