ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਿਸ ਹੈਰਿਸ ਨੇ ਬੀਤੀ ਨਵੰਬਰ ਵਿੱਚ ਜਦੋਂ ਆਪਣੀ ਦੂਜੀ ਫਰੇਸ਼ਚੋਇਸ ਸੁਪਰਮਾਰਕੀਟ ਦੀ ਸ਼ੁਰੂਆਤ ਕੀਤੀ ਸੀ ਤਾਂ ਉਸਨੂੰ ਲੱਗ ਰਿਹਾ ਸੀ ਕਿ ਕੁਝ ਚੁਣੌਤੀਆਂ ਦਾ ਸਾਹਮਣਾ ਉਸਨੂੰ ਕਰਨਾ ਪਏਗਾ ਤੇ ਹੁਣ 7 ਮਹੀਨਿਆਂ ਬਾਅਦ ਦੇਖ ਲਓ ਕ੍ਰਿਸ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਹਫਤੇ ਦੇ 80 ਘੰਟੇ ਤੱਕ ਕੰਮ ਕਰਨਾ ਪੈ ਰਿਹਾ ਹੈ। ਕ੍ਰਿਸ ਦੀ ਸੁਪਰ ਮਾਰਕੀਟ ਆਕਲੈਂਡ ਦੇ ਐਪਸਮ ਵਿੱਚ ਸਥਿਤ ਹੈ ਤੇ ਜਦੋਂ ਦਾ ਸਟੋਰ ਸ਼ੁਰੂ ਹੋਇਆ ਹੈ ਕ੍ਰਿਸ ਨੇ ਸਿਰਫ 3 ਦਿਨਾਂ ਲਈ ਕੰਮ ਤੋਂ ਛੁੱਟੀ ਲਈ ਹੈ। ਅਜਿਹਾ ਨਹੀਂ ਕਿ ਉਸਨੂੰ ਕੋਈ ਕਰਮਚਾਰੀ ਨਹੀਂ ਮਿਲੇ, ਬਲਕਿ ਮੁਹਾਰਤ ਹਾਸਿਲ ਕਰਮਚਾਰੀਆਂ ਦੀ ਘਾਟ ਕਾਰਨ ਉਸਨੂੰ ਇਸ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਰਮਚਾਰੀਆਂ ਦੀ ਘਾਟ ਤੋਂ ਇਲਾਵਾ ਕ੍ਰਿਸ ਨੂੰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੀ ਕਾਫੀ ਪ੍ਰੇਸ਼ਾਨ ਕਰ ਰਹੀਆਂ ਹਨ। ਕ੍ਰਿਸਮਿਸ ਤੋਂ ਪਹਿਲਾਂ ਉਸਨੂੰ ਇੱਕੋ ਦਿਨ ਵਿੱਚ 3 ਲੁੱਟਾਂ ਦੀਆਂ ਘਟਨਾਵਾਂ ਕਾਰਨ $2000 ਦਾ ਨੁਕਸਾਨ ਹੋਇਆ ਸੀ।