ਆਕਲੈਂਡ (ਐਨ ਜੈੱਡ ਪੰਜਾਬੀ ਨਿਊਜ ਸਰਵਿਸ) ਬੀਤੇ ਦਿਨ ਆਕਲੈਂਡ ‘ਚ ਇੱਕ ਹਾਦਸੇ ਤੋਂ ਬਾਅਦ ਕਈ ਹਫਤੇ ਕੌਮਾ ‘ਚ ਰਹਿਣ ਮਗਰੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਨੌਜਵਾਨ ਜਸ਼ਨਦੀਪ ਸਿੰਘ ਢਿੱਲੋਂ (30 ਸਾਲ) ਨਮਿਤ ਉਹਨਾਂ ਨੂੰ ਚਾਹੁਣ ਵਾਲੇ ਦੋਸਤਾਂ ਮਿੱਤਰਾਂ ਵੱਲੋਂ ਇੱਕ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅੰਤਿਮ ਅਰਦਾਸ ਦਾ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 11 ਜੂਨ ਦਿਨ ਸ਼ਨੀਵਾਰ ਨੂੰ ਸਵੇਰ 10 ਵਜੇ ਤੋਂ 12 ਵਜੇ ਤੱਕ ਆਯੋਜਨ ਕੀਤਾ ਜਾ ਰਿਹਾ ਹੈ ।
ਗਗਨਦੀਪ ਦੇ ਨਜਦੀਕੀ ਸਨੀ ਗਿੱਲ , ਜਸਕਰਨ ਗਿੱਲ ਅਤੇ ਜੈ ਬਾਠ ਅਨੁਸਾਰ ਸੁਪਰੀਮ ਸਿੱਖ ਸੁਸਾਇਟੀ ਅਤੇ ਆਨਰੇਰੀ ਇੰਡੀਅਨ ਕੌਂਸਲ (ਆਕਲੈਂਡ) ਭਵਦੀਪ ਢਿੱਲੋ ਦੇ ਸਹਿਯੋਗ ਨਾਲ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਦੀ ਸਮੁੱਚੀ ਕਾਰਵਾਈ ਵਿੱਢ ਦਿੱਤੀ ਹੈ ।
ਇਸੇ ਦੌਰਾਨ ਹੀ ਜਸ਼ਨਦੀਪ ਨਾਲ ਪਿਆਰ ਕਰਨ ਵਾਲਿਆਂ ਵੱਲੋਂ ਉਸਦੇ ਨਮਿੱਤ ਅਰਦਾਸ ਕਰਨ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਇਸ ਸ਼ਨੀਵਾਰ ਟਾਕਨੀਨੀ ਗੁਰੂ ਘਰ ਇਕੱਠੇ ਹੋਣ ਦੀ ਅਪੀਲ ਕੀਤੀ ਜਾਂਦੀ ਹੈ । ਤਾਂ ਕਿ ਗੁਰੂ ਮਹਾਰਾਜ ਅੱਗੇ ਅਰਜੋਈ ਤੋਂ ਬਾਅਦ ਮਿਲਕੇ ਜਸ਼ਨਦੀਪ ਦੀਆਂ ਯਾਦਾਂ ਨੂੰ ਵੰਡਿਆਂ ਜਾ ਸਕੇ ।