ਆਕਲੈਂਡ (ਹਰਪ੍ਰੀਤ ਸਿੰਘ) - ਜੁਲਾਈ ਵਿੱਚ ਬਾਰਡਰ ਖੁੱਲ ਰਹੇ ਹਨ ਤੇ ਬਹੁਤੇ ਸਕੂਲਾਂ ਨੂੰ ਆਸ ਸੀ ਕਿ ਉਹ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਦੇਸ਼ਾਂ ਤੋਂ ਅਧਿਆਪਕਾਂ ਦੀ ਭਰਤੀ ਕਰਨਗੇ। ਪਰ ਇਸ ਤੋਂ ਪਹਿਲਾਂ ਸਕੂਲਾਂ ਨੂੰ ਐਕਰੀਡੀਏਟਡ ਇਮਪਲਾਇਰ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ ਤੇ ਇਸ ਗੱਲ ਤੋਂ ਨਿਊਜੀਲੈਂਡ ਦੀ ਦ ਸੈਕੰਡਰੀ ਸਕੂਲ ਪ੍ਰਿੰਸੀਪਲ ਅਸੋਸੀਏਸ਼ਨ ਕਾਫੀ ਨਾਰਾਜ ਹੈ।
ਅਸੋਸੀਏਸ਼ਨ ਦੇ ਪ੍ਰਧਾਨ ਵੋਗਨ ਕੋਲੀਨਲਟ ਦਾ ਕਹਿਣਾ ਹੈ ਕਿ ਬਹੁਤ ਵੱਡੀ ਬੇਵਕੂਫੀ ਭਰਿਆ ਫੈਸਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਇਸ ਗੱਲ ਦਾ ਐਲ਼ਾਨ ਖੁਦ ਕੀਤਾ ਹੈ ਕਿ ਨਿਊਜੀਲੈਂਡ ਵਿੱਚ ਅਧਿਆਪਕਾਂ ਦੀ ਕਮੀ ਹੈ ਤਾਂ ਫਿਰ ਸਾਨੂੰ ਪ੍ਰਤੀ ਸਕੂਲ ਮਾਨਤਾ ਹਾਸਿਲ ਕਰਨ ਲਈ $750 ਕਿਉਂ ਦੇਣ ਦੀ ਲੋੜ ਹੈ, ਬਲਕਿ ਸਕੂਲਾਂ ਨੂੰ ਤਾਂ ਆਪਮੁਹਾਰੇ ਮਾਨਤਾ ਮਿਲ ਜਾਣੀ ਚਾਹੀਦੀ ਹੈ ਤਾਂ ਜੋ ਉਹ ਅਧਿਆਪਕਾਂ ਦੀ ਭਰਤੀ ਬਿਨਾਂ ਰੋਕ-ਟੋਕ ਕਰ ਸਕਣ।
ਪਰ ਦੂਜੇ ਪਾਸੇ ਇਮੀਗ੍ਰੇਸ਼ਨ ਨਿਊਜੀਲੈਂਡ 'ਤੇ ਅਸੋਸੀਏਸ਼ਨ ਦੇ ਇਸ ਰੋਸ ਪ੍ਰਗਟਾਵੇ ਦਾ ਕੋਈ ਫਰਕ ਪੈਂਦਾ ਨਹੀਂ ਦਿੱਖ ਰਿਹਾ ਤੇ ਇਮੀਗ੍ਰੇਸ਼ਨ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਇਸ ਗੱਲ ਨੂੰ ਪੁਖਤਾ ਕਰਨੀ ਚਾਹੀਦੀ ਹੈ ਵਿਦੇਸ਼ੀ ਕਰਮਚਾਰੀ ਦੀ ਭਰਤੀ ਕਰਨ ਵਾਲਾ ਕੋਈ ਵੀ ਕਾਰੋਬਾਰੀ ਜਾਂ ਸਕੂਲ ਨਿਯਮਾਂ ਦੀ ਪਾਲਣਾ ਕਰਨ ਵਾਲਾ ਹੈ ਤਾਂ ਜੋ ਕਿਸੇ ਕਰਮਚਾਰੀ ਦੀ ਲੁੱਟ-ਖਸੁੱਟ ਨਾ ਹੋਏ।
ਐਕਰੀਡੀਏਟਡ ਇਮਪਲਾਇਰ ਸਕੀਮ 4 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ।