ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਭਰ ਵਿੱਚ ਹਾਲਾਤ ਅੱਜ ਮੌਸਮ ਨੂੰ ਲੈਕੇ ਕਾਫੀ ਖਰਾਬ ਰਿਹਾ ਤੇ ਸੋਮਵਾਰ ਦੀ ਸ਼ੁਰੂਆਤ ਮੌਕੇ ਇਸ ਮੌਸਮ ਕਾਰਨ ਬਹੁਤੇ ਨਿਊਜੀਲੈਂਡ ਵਾਸੀ ਪ੍ਰਭਾਵਿਤ ਰਹੇ। ਅਜੇ ਵੀ ਸਾਰਾ ਦਿਨ ਇਹ ਖਰਾਬ ਮੌਸਮ ਜਾਰੀ ਰਹਿਣ ਦੀ ਗੱਲ ਆਖੀ ਗਈ ਹੈ ਤੇ 33 ਵੱਖੋ-ਵੱਖ ਮੌਸਮ ਸਬੰਧੀ ਚੇਤਾਵਨੀਆਂ ਅਜੇ ਵੀ ਅਮਲ ਵਿੱਚ ਹਨ। 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਤੂਫਾਨੀ ਹਵਾਵਾਂ ਕਾਰਨ ਆਕਲੈਂਡ ਟ੍ਰਾਂਸਪੋਰਟ ਨੇ ਹਾਰਬਰ ਬ੍ਰਿਜ ਵੀ ਬੰਦ ਕਰ ਦਿੱਤਾ ਸੀ ਤੇ ਮੁੜ ਤੋਂ ਇਸ ਨੂੰ ਖੋਲ ਦਿੱਤਾ ਗਿਆ ਹੈ, ਪਰ ਅਜੇ ਵੀ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ ਤੇ 8 ਵਜੇ ਤੱਕ ਬ੍ਰਿਜ ਦੁਬਾਰਾ ਬੰਦ ਕੀਤਾ ਜਾ ਸਕਦਾ ਹੈ।
ਦੱਸਦੀਏ ਕਿ ਇਸ ਖਰਾਬ ਮੌਸਮ ਕਾਰਨ ਕੁੱਲ 114,765 ਬਿਜਲੀ ਗਿਰਣ ਦੀਆਂ ਘਟਨਾਵਾਂ ਹੁਣ ਤੱਕ ਨਿਊਜੀਲੈਂਡ ਵਿੱਚ ਵਾਪਰ ਚੁੱਕੀਆਂ ਹਨ। ਬਾਰਿਸ਼ ਦਾ ਮਾਹੌਲ ਅੱਜ ਰਾਤ ਵੀ ਅਜਿਹਾ ਹੀ ਰਹਿਣ ਵਾਲਾ ਹੈ।