ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਸ਼ੇਅਰਮਾਰਕੀਟ ਵਿੱਚ ਅੱਜ ਇੱਕ ਸੈਸ਼ਨ ਦੀ ਸਭ ਤੋਂ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਇਨੀਂ ਜਿਆਦਾ ਗਿਰਵਾਟ ਤੋਂ ਬਾਅਦ 2 ਸਾਲ ਦਾ ਸਭ ਤੋਂ ਹੇਠਲਾ ਪੱਧਰ ਦੇਖਣ ਨੂੰ ਮਿਲਿਆ ਹੈ।
ਐਨਜੇਡ ਐਕਸ 50 ਜੋ ਕਿ ਨਿਊਜੀਲੈਂਡ ਦੀਆਂ 50 ਸਭ ਤੋਂ ਜਿਆਦਾ ਜਾਨਦਾਰ ਕੰਪਨੀਆਂ ਦੇ ਸ਼ੇਅਰਾਂ ਦੀ ਨੁਮਾਇੰਦਗੀ ਕਰਦਾ ਹੈ, ਉਸ ਵਿੱਚ 250 ਅੰਕਾਂ ਦੀ ਵਿਸ਼ਾਲ ਗਿਰਾਵਟ ਦਰਜ ਕੀਤੀ ਗਈ। ਕੁੱਲ 2.3% ਦੀ ਗਿਰਾਵਟ ਨਾਲ ਨਿਵੇਸ਼ਕਾਂ ਦੇ ਕਰੋੜਾਂ ਡਾਲਰ ਖਤਮ ਹੋ ਗਏ।
ਫਰਵਰੀ ਤੋਂ ਬਾਅਦ ਇਹ ਸਭ ਤੋਂ ਜਿਆਦਾ ਵੱਡਾ ਝਟਕਾ ਹੈ।
ਟਾਪ ਦੇ 50 ਸ਼ੇਅਰਾਂ ਵਿੱਚੋਂ ਸਿਰਫ 2 ਕੰਪਨੀਆਂ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਨਹੀਂ ਹੋਈ। ਜਦੋਂ ਯੂ ਐਸ ਦੀ ਮਾਰਕੀਟ ਅੱਜ ਦੁਬਾਰਾ ਸ਼ੁਰੂ ਹੋਏਗੀ ਤਾਂ ਇਹ ਭਾਰੀ ਉਤਾਰ-ਚੜਾਅ ਮੁੜ ਵੇਖਣ ਨੂੰ ਮਿਲ ਸਕਦਾ ਹੈ।