ਆਕਲੈਂਡ (ਹਰਪ੍ਰੀਤ ਸਿੰਘ) - ਫੀਜੀ ਦੇ ਵਿੱਚ ਅੱਜ ਬਹੁਤ ਤੱਟੀ ਇਲਾਕਿਆਂ ਵਿੱਚ ਹੜ੍ਹ ਆਉਣ ਦੀ ਖਬਰ ਹੈ, ਇਨ੍ਹਾਂ ਵਿੱਚ ਮਸ਼ਹੂਰ ਇੰਟਰਨੈਸ਼ਨਲ ਟੂਰਿਸਟ ਸਪਾਟ ਕੋਰਲ ਕੋਸਟ ਵੀ ਸ਼ਾਮਿਲ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਰਾਤ ਨੂੰ ਚਿੰਤਾ ਕੋਸਟਲ ਟਾਈਡ ਦੇ ਚਲਦਿਆਂ ਹੋਰ ਗਹਿਰਾ ਸਕਦੀ ਹੈ। ਇਸੇ ਲਈ ਵੀਟੀ ਲਿਵੁ, ਦ ਮਮਨੁਕਾ ਗਰੁੱਪ, ਬੀਕਾ, ਕਡਾਵੁ, ਮੋਆਲਾ ਗਰੁੱਪ, ਦੱਖਣੀ ਲਾਓ ਗਰੁੱਪ ਲਈ ਚੇਤਵਾਨੀ ਜਾਰੀ ਕੀਤੀ ਗਈ ਹੈ। ਇਹ ਸਭ ਖਰਾਬ ਮੌਸਮ ਦੇ ਬਣੇ ਉੱਚ ਦਬਾਅ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਫੀਜੀ ਵਾਸੀਆਂ ਨੂੰ ਪ੍ਰਭਾਵਿਤ ਇਲਾਕਿਆਂ ਤੇ ਤੱਟੀ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।