ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੌਰੇ 'ਤੇ ਆਈ ਵਿਦੇਸ਼ ਮੰਤਰੀ ਪੇਨੀ ਵੋਂਗ ਵਲੋਂ ਵੈਲੰਿਗਟਨ ਵਿੱਚ ਅੱਜ ਵਿਦੇਸ਼ ਮੰਤਰੀ ਨਨਾਇਆ ਮਹੁਤਾ ਨਾਲ ਮੀਟਿੰਗ ਕੀਤੀ ਗਈ, ਇਸ ਮੌਕੇ ਉਨ੍ਹਾਂ ਨਿਊਜੀਲੈਂਡ ਦੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸੁਆਲਾਂ ਦਾ ਜੁਆਬ ਦਿੱਤਾ।
ਉਨ੍ਹਾਂ ਇਸ ਮੌਕੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਬਣੀ ਉਨ੍ਹਾਂ ਦੀ ਨਵੀਂ ਸਰਕਾਰ ਬਹੁਤ ਹੀ ਵੱਖਰੇ ਮੁਦਿਆਂ 'ਤੇ ਪਹਿਲੇ ਦੇ ਆਧਾਰ 'ਤੇ ਕੰਮ ਕਰੇਗੀ, ਇਸ ਵਿੱਚ ਵਾਤਾਵਰਣ ਸਾਂਭ-ਸੰਭਾਲ ਦੇ ਮੁੱਦੇ ਨੂੰ ਉਨ੍ਹਾਂ ਸਭ ਤੋਂ ਅਹਿਮ ਦੱਸਿਆ, ਨਾਲ ਹੀ ਉਨ੍ਹਾਂ ਕਿਹਾ ਕਿ ਨਿਊਜੀਲੈਂਡ ਸਰਕਾਰ ਨਾਲ ਅਸੀਂ ਪਹਿਲਾਂ ਦੀਆਂ ਸਰਕਾਰਾਂ ਦੇ ਮੁਕਾਬਲੇ ਵਧੇਰੇ ਮਜਬੂਤ ਰਿਸ਼ਤਾ ਬਨਾਉਣਾ ਚਾਹੁੰਦੇ ਹਾਂ ਤੇ ਬਣਾਵਾਂਗੇ।
ਉਨਾਂ੍ਹ ਕਿਹਾ ਕਿ ਨਿਊਜੀਲੈਂਡ ਤੇ ਆਸਟ੍ਰੇਲੀਆ ਇੱਕ ਪਰਿਵਾਰ ਵਾਂਗ ਹੈ ਤੇ ਦੋਨਾਂ ਦੇਸ਼ਾਂ ਦੇ ਨਿਵਾਸੀਆਂ ਦੀ ਭਲਾਈ ਹੀ ਸਾਡਾ ਮੁੱਖ ਮਕਸਦ ਹੈ।
ਨਿਊਜੀਲੈਂਡ ਦੇ ਮੂਲ਼ ਨਿਵਾਸੀਆਂ ਤੋਂ ਆਸਟ੍ਰੇਲੀਆ ਬਹੁਤ ਕੁਝ ਸਿੱਖ ਸਕਦਾ ਹੈ ਤੇ ਅਜਿਹਾ ਨਜਦੀਕੀ ਭਵਿੱਖ ਵਿੱਚ ਕੀਤਾ ਵੀ ਜਾਏਗਾ।
ਪੈਸੇਫਿਕ ਦੇਸ਼ਾਂ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਪੈਸੇਫਿਕ ਦੇਸ਼ਾਂ ਲਈ ਬਹੁਤ ਕੁਝ ਕਰ ਸਕਦਾ ਹੈ ਤੇ ਭਵਿੱਖ ਵਿੱਚ ਅਜਿਹਾ ਕੀਤਾ ਜਾਏਗਾ।