ਆਕਲੈਂਡ (ਹਰਪ੍ਰੀਤ ਸਿੰਘ): ਜੈਦ ਪਟੇਲ ਜਿਸ ਨੇ ਜਿਸਨੇ ਆਕਲੈਂਡ ਦੀ ਯੂਨੀਟੇਕ ਵਿੱਚ ਪੋਸਟ ਗ੍ਰੇਜੂਏਟ ਡਿਪਲੋਮਾ ਕਰਨ ਲਈ ਭਾਰਤੀ ਤੋਂ ਵੀਜਾ ਦੀ ਫਾਈਲ ਲਾਈ ਸੀ ਅਤੇ ਇਸ ਸਭ ਲਈ ਉਸ ਨੂੰ ਸਪਾਂਸਰ ਉਸਦੇ ਆਕਲੈਂਡ ਰਹਿੰਦੇ ਚਚੇਰੇ ਭਰਾ ਜਹੀਰ ਜੈਦ ਨੇ ਕੀਤਾ ਸੀ।
ਪਹਿਲਾਂ ਤਾਂ 6 ਮਹੀਨੇ ਤੱਕ ਉਸਦੀ ਫਾਈਲ ਨੂੰ ਲਟਕਾਇਆ ਗਿਆ ਤੇ ਫਿਰ ਇਹ ਕਹਿੰਦਿਆਂ ਉਸਦਾ ਵੀਜਾ ਰੱਦ ਕਰ ਦਿੱਤਾ ਗਿਆ ਕਿ ਜੈਦ ਦੀ ਮਨਸ਼ਾ ਨਿਊਜੀਲੈਂਡ ਆਕੇ ਪੜ੍ਹਣ ਦੀ ਨਹੀਂ ਲੱਗਦੀ ਤੇ ਉਦੋਂ ਤੱਕ ਕੋਰਸ ਦੀ ਤਾਰੀਖ ਵੀ ਨਿਕਲ ਗਈ ਸੀ। ਦੁਬਾਰਾ ਤੋਂ ਜੱਦੋਂ ਫਾਈਲ ਲਾਈ ਗਈ ਤਾਂ ਬਿਨ੍ਹਾਂ ਇੰਟਰਵਿਊ ਤੋਂ ਹੀ ਵੀਜਾ ਰੱਦ ਕਰ ਦਿੱਤਾ ਗਿਆ ਤੇ ਇਸ ਵਾਰ ਕਾਰਨ ਦੱਸਿਆ ਗਿਆ ਕਿ ਦੋਨੋਂ ਜਣੇ ਆਪਣਾ ਰਿਸ਼ਤਾ ਸਾਬਿਤ ਕਰਨ ਵਿੱਚ ਅਸਮਰਥ ਰਹੇ ਹਨ।
ਜਹੀਰ ਨੇ ਇਸਦੀ ਸ਼ਿਕਾਇਤ ਇਮੀਗ੍ਰੇਸ਼ਨ ਨੂੰ ਕੀਤੀ ਤੇ ਲੋਕਪਾਲ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ। ਫਿਰ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਜਹੀਰ ਨੂੰ ਲਿਖੀ ਚਿੱਠੀ ਵਿੱਚ ਇਹ ਤਾਂ ਮੰਨ ਲਿਆ ਕਿ ਉਨ੍ਹਾਂ ਦੇ ਅਧਿਕਾਰੀ ਨੂੰ ਫਾਈਲ ਅਸੈੱਸ ਕਰਨ ਵਿੱਚ ਗਲਤੀ ਹੋਈ ਹੈ, ਪਰ ਫੀਸ ਦੀ ਰਿਫੰਡ ਇਹ ਕਹਿੰਦਿਆਂ ਨੀ ਵਾਪਿਸ ਦਿੱਤੀ ਕਿ ਇਸ ਫਾਈਲ 'ਤੇ ਇਮੀਗ੍ਰੇਸ਼ਨ ਅਧਿਕਾਰੀ ਨੇ ਕੰਮ ਕੀਤਾ ਸੀ। ਤੇ ਸਿਰਫ ਓਹੀ ਫੀਸ ਰਿਫੰਡ ਹੁੰਦੀ ਹੈ, ਜਿਸ ਲਈ ਕੋਈ ਅਧਿਕਾਰੀ ਨਿਯੁਕਤ ਨਾ ਕੀਤਾ ਹੋਏ। ਸੱਚਮੁੱਚ ਹਾਸੋਹੀਣਾ ਜੁਆਬ
ਇਹ ਤਾਂ ਚੰਗਾ ਹੋਏ ਕਿ ਜੈਦ ਨੇ ਇਸ ਦੌਰਾਨ ਇੰਗਲੈਂਡ ਲਈ ਫਾਈਲ ਲਾਈ ਸੀ ਤੇ ਸਿਰਫ 15 ਦਿਨ ਵਿੱਚ ਉਸਦਾ ਵੀਜਾ ਆ ਗਿਆ ਤੇ ਉਸਨੇ ਉੱਥੋਂ ਇਮੀਗ੍ਰੇਸ਼ਨ ਨਿਊਜੀਲੈਂਡ ਨੂੰ ਇੱਕ ਚਿੱਠੀ ਲਿਖ ਕੇ ਸ਼ਰਮਸਾਰ ਜਰੂਰ ਕੀਤਾ ਹੈ ਚਿੱਠੀ ਵਿੱਚ ਲਿਖਿਆ ਹੈ ਕਿ ਜਿਸ ਤਰ੍ਹਾਂ ਤੁਸੀਂ ਗੈਰ-ਜਿੰਮੇਦਾਰੀ ਨਾਲ ਕੰਮ ਕਰਦੇ ਹੋ, ਇਹ ਬਹੁਤ ਹੀ ਸ਼ਰਮਸਾਰ ਹੈ ਅਤੇ ਜਾਹਿਰ ਤੌਰ 'ਤੇ ਅਜਿਹਾ ਮੇਰੇ ਨਾਲ ਹੀ ਨਹੀਂ ਬਲਕਿ ਮੇਰੇ ਜਿਹੇ ਹੋਰਾਂ ਕਈਆਂ ਨਾਲ ਕੀਤਾ ਹੋਏਗਾ, ਜੋ ਨਿਊਜੀਲੈਂਡ ਪੜ੍ਹਣ ਆਉਣਾ ਚਾਹੁੰਦੇ ਹੋਣਗੇ।
ਦੱਸਦੀਏ ਕਿ ਬੀਤੇ ਵਰ੍ਹੇ ਤੋਂ ਲੈਕੇ ਹੁਣ ਤੱਕ ਭਾਰਤੀ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਜਾਣ ਦੀ ਗਿਣਤੀ ਦੁੱਗਣੀ ਹੋ ਗਈ ਹੈ।