ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਆਕਲੈਂਡ ਤੋਂ ਹੈ, ਜਿੱਥੇ ਮੇਅਰ ਅਹੁਦੇ ਦੇ ਉਮੀਦਵਾਰ ਕਰੇਗ ਲੋਰਡ ਦੀ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ। ਕੁੱਟਮਾਰ ਦੀ ਘਟਨਾ ਬਲੋਕਹਾਊਸ ਬੇਅ ਸਥਿਤ ਘਰ ਕੋਲ ਅੱਜ ਸ਼ਾਮ ਵਾਪਰੀ ਹੈ। ਕਰੇਗ ਅਨੁਸਾਰ ਜਦੋਂ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਘਰ ਮੁਹਰੇ ਵਾਪਰੀ ਇੱਕ ਦੁਰਘਟਨਾ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਦੀ ਭਾਲ ਕਰ ਰਹੇ ਸਨ, ਡਰਾਈਵਰ ਨੇ ਬਿਜਲੀ ਦੇ ਖੰਭੇ ਵਿੱਚ ਗੱਡੀ ਲੈ ਜਾ ਮਾਰੀ ਸੀ। ਕੁੱਟਮਾਰ ਦੀ ਘਟਨਾ ਵਿੱਚ ਉਨ੍ਹਾਂ ਦੇ ਬੇਟੇ ਨੂੰ ਵੀ ਕੁੱਟਿਆ ਗਿਆ ਹੈ। ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
ਕਰੇਗ ਨੂੰ ਜਖਮਾਂ ਦੇ ਕਾਰਨ ਟਾਂਕੇ ਲਾਏ ਗਏ ਹਨ, ਜਦਕਿ ਉਸਦੇ 20 ਸਾਲਾ ਬੇਟੇ ਦੀ ਪਸਲੀਆਂ ਟੁੱਟਣ ਦਾ ਖਦਸ਼ਾ ਹੈ।
ਦੱਸਦੀਏ ਕਿ ਆਕਲੈਂਡ ਦੇ ਮੇਅਰ ਅਹੁਦੇ ਦੀ ਚੋਣ 8 ਅਕਤੂਬਰ ਨੂੰ ਹੋਣੀ ਹੈ।