ਆਕਲੈਂਡ (ਹਰਪ੍ਰੀਤ ਸਿੰਘ) - ਮਨਿਸਟਰੀ ਆਫ ਹੈਲਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਹਜਾਰਾਂ ਲੋਕਾਂ ਨੂੰ ਅਜਿਹਾ ਮੈਸੇਜ ਭੇਜਿਆ ਗਿਆ ਹੈ, ਜਿਸ ਵਿੱਚ ਵਿਅਕਤੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਆਈਸੋਲੇਟ ਕਰਨ ਬਾਰੇ ਕਿਹਾ ਗਿਆ ਹੈ। ਇਹ ਮੈਸੇਜ ਗਲਤੀ ਨਾਲ ਭੇਜਿਆ ਗਿਆ ਹੈ। ਦਰਅਸਲ ਇਹ ਮੈਸੇਜ ਕੰਪਿਊਟਰ ਸਿਸਮ ਦੀ ਤਕਨੀਕੀ ਖਰਾਬੀ ਕਾਰਨ ਭੇਜਿਆ ਗਿਆ ਹੈ ਤੇ ਜੇ ਤੁਹਾਨੂੰ ਇਹ ਮੈਸੇਜ ਗਲਤੀ ਨਾਲ ਮਿਲਿਆ ਹੈ ਤਾਂ ਚਿੰਤਾ ਨਾ ਕਰਿਓ।
ਕੋਵਿਡ ਰਿਸਪਾਂਸ ਮਨਿਸਟਰ ਆਯਸ਼ਾ ਵਾਇਰਲ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ। ਇਹ ਸੰਦੇਸ਼ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ ਲੋਕਾਂ ਨੂੰ ਹਾਸਿਲ ਹੋਇਆ ਹੈ। ਵਧੇਰੇ ਜਾਣਕਾਰੀ ਲਈ ਹੈਲਥ ਮਨਿਸਟਰੀ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।