ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੇ ਟੀਪੁਨਾ ਵਿਖੇ ਸਟੇਟ ਹਾਈਵੇਅ 2 'ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ 7 ਜਣਿਆਂ ਦੇ ਗੰਭੀਰ ਹੋਣ ਦੀ ਖਬਰ ਹੈ। ਹਾਦਸਾ 4 ਗੱਡੀਆਂ ਵਿਚਾਲੇ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਦਸੇ ਟੀਪੁਨਾ ਕੁਏਰੀ ਰੋਡ ਦੇ ਇੰਟਰਸੈਕਸ਼ਨ 'ਤੇ ਸ਼ਾਮ 2.55 'ਤੇ ਵਾਪਰਿਆ ਦੱਸਿਆ ਜਾ ਰਿਹਾ ਹੈ। ਜਖਮੀਆਂ ਨੂੰ ਟੌਰੰਗੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਦਸੇ ਕਾਰਨ ਇੱਕ ਲੇਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।