ਆਕਲੈਂਡ (ਹਰਪ੍ਰੀਤ ਸਿੰਘ) - ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲਈ ਸਮੂਹ ਪੰਜਾਬੀਆਂ ਨੂੰ ਬਹੁਤ-ਬਹੁਤ ਮੁਬਾਰਕਾਂ, ਖਾਸਕਰ ਸੰਗਰੂਰ ਵਾਲਿਆਂ ਨੂੰ ਜਿਨ੍ਹਾਂ ਨੇ ਕਿਤੇ ਨਾ ਕਿਤੇ ਇਤਿਹਾਸ ਹੀ ਸਿਰਜ ਦਿੱਤਾ।
ਪਰ ਇਸ ਜਿੱਤ ਦੀ ਡੂੰਘੇ ਪੱਧਰ 'ਤੇ ਗੱਲ ਕਰੀਏ ਤਾਂ ਇਹ ਪਤਾ ਲੱਗਦਾ ਹੈ ਇਸ ਜਿੱਤ ਪਿੱਛੇ ਨੌਜਵਾਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ, ਭਾਂਵੇ ਉਹ ਦੀਪ ਸਿੱਧੂ ਦੀ ਸੋਚ ਹੋੇਏ, ਜਾਂ ਲੱਖੇ ਸਿਧਾਣੇ ਦਾ ਲਗਾਤਾਰ ਕੀਤਾ ਜਾ ਰਿਹਾ ਸੰਘਰਸ਼ ਜਾਂ ਸਿੱਧੂ ਮੁਸੇਵਾਲੇ ਵਲੋਂ ਐਸ ਵਾਈ ਐਲ ਗਾਣੇ ਵਿੱਚ ਲਿਖੇ ਬੋਲ, ਜਿਨ੍ਹਾਂ ਨੇ ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਰੂਬਰੂ ਕਰਵਾਇਆ ਤੇ ਨੌਜਵਾਨ ਸ. ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਨਿੱਤਰੇ।
ਨੌਜਵਾਨ ਆਪਣੇ ਸਿੱਖੀ ਇਤਿਹਾਸ, ਕੁਰਬਾਨੀਆਂ ਨੂੰ ਭੁੱਲੇ ਨਹੀਂ, ਬੱਸ ਉਨ੍ਹਾਂ ਨੂੰ ਇਸਦੇ ਨਾਲ ਰੂਬਰੂ ਸਹੀ ਢੰਗ ਨਾਲ ਨਹੀਂ ਕਰਵਾਇਆ ਗਿਆ ਜਾਂ ਕਰਵਾਇਆ ਹੀ ਨਹੀਂ ਗਿਆ, ਕਾਰਨ ਕਈ ਮੰਨੇ ਜਾ ਸਕਦੇ ਹਨ, ਮਾੜੀਆਂ ਰਾਜਨੀਤਿਕ ਸੋਚਾਂ, ਨਿੱਜੀ ਹਿੱਤ।
ਇੱਥੇ ਹੁਣ ਇੱਕ ਹੋਰ ਸੁਆਲ ਹੈ ਕਿ ਕੀ ਅਕਾਲੀ ਦਲ (ਅਮ੍ਰਿਤਸਰ) ਨੂੰ ਮੁੜ ਸੁਰਜੀਤ ਕਰਨ ਲਈ, ਇਸਦੀ ਵਾਗਡੋਰ ਨੌਜਵਾਨਾਂ ਦੇ ਹੱਥ ਵਿੱਚ ਸਮੇਂ ਸਿਰ ਆ ਜਾਣੀ ਚਾਹੀਦੀ ਹੈ?