ਆਕਲੈਂਡ (ਹਰਪ੍ਰੀਤ ਸਿੰਘ) - ਗੇਰੇਥ ਗੋਡਫਰੇ ਜੋ ਬੀਤੇ ਹਫਤੇ ਇੱਕ ਬਜੁਰਗ ਨੂੰ ਲੁਟੇਰਿਆਂ ਤੋਂ ਬਚਾਉਣ ਦੌਰਾਨ ਕਾਫੀ ਗੰਭੀਰ ਜਖਮੀ ਹੋ ਗਿਆ ਸੀ, ਉਸਦੀ ਮੱਦਦ ਤੇ ਇਲਾਜ ਲਈ ਹੁਣ ਤੱਕ ਨਿਊਜੀਲੈਂਡ ਵਾਸੀਆਂ ਨੇ ਸਿਰਫ 3 ਦਿਨਾਂ ਵਿੱਚ $51,000 ਤੋਂ ਵਧੇਰੇ ਦੀ ਮੋਟੀ ਰਾਸ਼ੀ ਇੱਕਠੀ ਕਰ ਚੁੱਕੇ ਹਨ।
ਘਟਨਾ ਰੋਟੋਰੂਆ ਦੇ ਨਿਊ ਵਰਲਡ ਦੀ ਕਾਰ ਪਾਰਕਿੰਗ ਵਿੱਚ ਵਾਪਰੀ ਸੀ, ਜਿੱਥੇ 2 ਮਹਿਲਾਵਾਂ ਤੇ 2 ਨੌਜਵਾਨ ਇੱਕ ਬਜੁਰਗ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸਨ, ਮੱਦਦ ਲਈ ਪੁੱਜੇ ਗੇਰੇਥ ਨੇ ਬਜੁਰਗ ਨੂੰ ਤਾਂ ਬਚਾ ਲਿਆ, ਪਰ ਇਸ ਘਟਨਾ ਵਿੱਚ ਗੇਰੇਥ ਦੀ ਲੱਤ ਕਈ ਥਾਂ ਤੋਂ ਟੁੱਟ ਗਈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਉਸਨੂੰ ਦੁਬਾਰਾ ਤੁਰਣ ਲਈ 3 ਤੋਂ 6 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਗੇਰੇਥ ਦਾ ਇਸ ਸਬੰਧੀ ਕਹਿਣਾ ਹੈ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ, ਕਿ ਲੋਕ ਉਸ ਦੀ ਮੱਦਦ ਲਈ ਅੱਗੇ ਆਏ, ਕਿਉਂਕਿ ਉਸ ਅਨੁਸਾਰ ਉਸਨੇ ਬਜੁਰਗ ਦੀ ਮੱਦਦ ਕਰਕੇ ਕੋਈ ਵੱਖਰਾ ਕੰਮ ਨਹੀਂ ਕੀਤਾ।