ਆਕਲੈਂਡ (ਹਰਪ੍ਰੀਤ ਸਿੰਘ) - ਦੁਨੀਆਂ ਦੀ ਸਭ ਤੋਂ ਵੱਡੀਆਂ ਫੂਡ ਕੰਪਨੀਆਂ ਚੋਂ ਇੱਕ 'ਨੈਸਲੇ' ਵਲੋਂ ਆਕਲੈਂਡ ਦੀ ਮਸ਼ਹੂਰ ਹੈਲਥ ਸਪਲੀਮੈਂਟ ਕੰਪਨੀ 'ਦ ਬੈਟਰ ਹੈਲਥ ਕੰਪਨੀ' ਖ੍ਰੀਦਣਾ ਦਾ ਫੈਸਲਾ ਲਿਆ ਗਿਆ ਹੈ। ਦ ਬੈਟਰ ਹੈਲਥ ਵਲੋਂ 'ਗੋ ਹੈਲਦੀ' ਬ੍ਰਾਂਡ ਦੇ ਨਾਮ 'ਤੇ ਵਿਟਾਮੀਨ, ਮੀਨਰਲ ਤੇ ਹੋਰ ਸਪਲੀਮੈਂਟ ਬਣਾਏ ਜਾਂਦੇ ਹਨ। ਕੰਪਨੀ ਵਲੋਂ ਮਨੂਕਾ ਹਨੀ ਦਾ ਬ੍ਰਾਂਡ ਐਗਮੋਂਟ ਵੀ ਬਣਾਇਆ ਜਾਂਦਾ ਹੈ।
ਨੈਸਲੇ ਵਲੋਂ ਕੰਪਨੀ ਨੂੰ ਖ੍ਰੀਦ ਕੇ ਨਵੇਂ ਉਤਪਾਦ ਕੰਪਨੀ ਦੇ ਨਾਮ ਹੇਠ ਵੇਚੇ ਜਾਣਗੇ, ਜੋ ਕਿ ਨੈਸਲੇ ਨੂੰ ਨਿਊਜੀਲੈਂਡ ਵਿੱਚ ਹੋਰ ਵੀ ਮਜਬੂਤ ਕਰੇਗੀ।
ਦੱਸਦੀਏ ਕਿ ਬੈਟਰ ਹੈਲਥ ਨੂੰ ਹੈਸਟਿੰਗਸ ਦੇ ਮਸ਼ਹੂਰ ਕਾਰੋਬਾਰੀ ਗਰੇਗ ਡਰਿਸਕਲੋਸ ਵਲੋਂ 2008 ਵਿੱਚ ਸ਼ੁਰੂ ਕੀਤਾ ਗਿਆ ਸੀ।