ਆਕਲੈਂਡ (ਹਰਪ੍ਰੀਤ ਸਿੰਘ) - ਕਿਰਾਏ ਦੇ ਘਰਾਂ ਦੀ ਵਧੀ ਗਿਣਤੀ ਤੇ ਕਿਰਾਏਦਾਰਾਂ ਦੀ ਗਿਣਤੀ ਵਿੱਚ ਆਈ ਕਮੀ ਦੇ ਨਤੀਜੇ ਵਜੋਂ ਇਸ ਸਾਲ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਘਰੇਲੂ ਔਸਤ ਕਿਰਾਇਆਂ ਵਿੱਚ ਕਮੀ ਦਰਜ ਕੀਤੀ ਗਈ ਹੋਏ।
ਟਰੇਡ ਮੀ ਦੇ ਸੇਲਜ਼ ਡਾਇਰੈਕਟਰ ਗੇਵਿਨ ਲੋਇਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ ਵਿੱਚ ਔਸਤ ਘਰ ਦਾ ਕਿਰਾਇਆ $575 ਦਰਜ ਕੀਤਾ ਗਿਆ ਹੈ, ਜੋ ਕਿ ਅਪ੍ਰੈਲ ਦੇ ਮੁਕਾਬਲੇ 1% ਘੱਟ ਹੈ।
ਲੋਇਡ ਅਨੁਸਾਰ ਕਿਰਾਇਆਂ ਵਿੱਚ ਆਈ ਇਸ ਕਮੀ ਤੇ ਕਿਰਾਏ ਦੇ ਘਰਾਂ ਲਈ ਮਿਲ ਰਹੇ ਇਨ੍ਹੇਂ ਜਿਆਦਾ ਵਿਕਲਪ ਘਰ ਕਿਰਾਏ 'ਤੇ ਦੇਖਣ ਲਈ ਬਿਲਕੁਲ ਜਾਇਜ ਸਮਾਂ ਹੈ।