ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੀ ਮਸ਼ਹੂਰ ਆਈ ਟੀ ਕੰਪਨੀ ਸੋਸ਼ਲਾਈਕ ਦੇ ਸੀਈਓ ਐਲੇਕਸ ਫੋਰਡ ਵਲੋਂ ਨਿਊਜੀਲੈਂਡ ਵਿੱਚ ਟਿਕ-ਟਾਕ ਨੂੰ ਐਪਲ ਤੇ ਗੂਗਲ ਦੇ ਪਲੇਸਟੋਰ ਤੋਂ ਚੁੱਕੇ ਜਾਣ ਦੀ ਮੰਗ ਕੀਤੀ ਗਈ ਹੈ। ਐਲੇਕਸ ਦਾ ਦਾਅਵਾ ਹੈ ਕਿ ਅਮਰੀਕਾ ਵਲੋਂ ਟਿਕ-ਟਾਕ ਨੂੰ ਭੇਡ ਦੀ ਖੱਲ ਵਿੱਚ ਬਘਿਆੜ ਵਾਲੀ ਕਥਨੀ ਕਹੀ ਜਾਣੀ ਬਿਲਕੁਲ ਠੀਕ ਹੈ। ਕਿਉਂਕਿ ਜਿਸ ਕੰਪਨੀ ਦੀ ਟਿਕ-ਟਾਕ ਹੈ, ਉਹ ਚੀਨ ਦੀ ਕੰਪਨੀ ਹੈ ਤੇ ਸਿੱਧੇ ਤੌਰ 'ਤੇ ਚੀਨ ਦੀ ਸੱਤਾਧਾਰੀ ਸਰਕਾਰ ਨਾਲ ਸਬੰਧਤ ਹੈ। ਫੋਰਡ ਅਨੁਸਾਰ ਟਿਕ-ਟਾਕ ਨਿਊਜੀਲੈਂਡ ਵਾਸੀਆਂ ਦੀ ਨਿੱਜੀ ਜਾਣਕਾਰੀ ਜਿਸ ਵਿੱਚ ਵਾਇਸ ਮੈਸੇਜ ਤੋਂ ਇਲਾਵਾ, ਫੇਸ਼ਲ ਪੈਟਰਨ, ਪਾਸਵਰਡ, ਲੋਕ-ਪੈਟਰਨ ਤੱਕ ਚੋਰੀ ਕਰ ਰਹੀ ਹੈ ਤੇ ਇਸ ਜਾਣਕਾਰੀ ਨੂੰ ਕਿਤੇ ਹੋਰ ਗਲਤ ਕੰਮਾਂ ਲਈ ਵਰਤਿਆ ਜਾ ਸਕਦਾ ਹੈ।
ਫੋਰਡ ਦਾ ਇਹ ਵੀ ਕਹਿਣਾ ਹੈ ਕਿ ਆਈ ਟੀ ਦੇ ਤੇਜ ਯੁੱਗ ਵਿੱਚ ਨਿਊਜੀਲੈਂਡ ਦੇ ਕਾਨੂੰਨ ਅਜੇ ਬਹੁਤ ਢਿੱਲੇ ਹਨ ਤੇ ਸਰਕਾਰ ਨੂੰ ਇਸ 'ਤੇ ਕੰਮ ਕਰਨਾ ਚਾਹੀਦਾ ਹੈ।