ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਮਿਲੀਅਨ ਤੋਂ ਵਧੇਰੇ ਨਿਊਜੀਲੈਂਡ ਵਾਸੀ ਜੋ ਅਪੰਗਤਾ ਭਰੀ ਜਿੰਦਗੀ ਜੀਅ ਰਹੇ ਹਨ, ਉਨ੍ਹਾਂ ਨੂੰ ਵੱਡੀ ਰਾਹਤ ਦਿੰਦਿਆਂ ਨਿਊਜੀਲੈਂਡ ਸਰਕਾਰ ਨੇ ਉਨ੍ਹਾਂ ਲਈ ਵਿਸ਼ੇਸ਼ ਮਨਿਸਟਰੀ 'ਵਾਇਕਾਹਾ' ਦੇ ਗਠਨ ਦਾ ਐਲਾਨ ਕੀਤਾ ਹੈ। ਅਜ ਇਸ ਮਨਿਸਟਰੀ ਦੇ ਨਵੇਂ ਦਫਤਰ ਦੀ ਸ਼ੁਰੂਆਤ ਪਾਰਲੀਮੈਂਟ ਵਿੱਚ ਵਿਸ਼ੇਸ਼ ਸਮਾਰੋਹ ਤੋਂ ਬਾਅਦ ਹੋਈ, ਜਿਸ ਵਿੱਚ ਅਪੰਗ ਲੋਕਾਂ ਨੇ ਕਾਪਾ ਹਾਕਾ ਦੀ ਪ੍ਰਫੋਰਮੈਂਸ ਕਰਕੇ ਦਿਖਾਈ। ਇਹ ਨਿਊਜੀਲੈਂਡ ਸਰਕਾਰ ਦੀ ਪਹਿਲੀ ਮਨਿਸਟਰੀ ਹੋੇਏਗੀ, ਜਿਸ ਲਈ ਐਨ ਜੈਡ ਸਾਈਨ ਲੈਂਗੁਏਜ ਨਾਮ ਹੋਏਗਾ।
ਇਸ ਮਹਿਕਮੇ ਨੂੰ ਪੱਕੇ ਤੌਰ 'ਤੇ ਲੀਡ ਕਰਨ ਲਈ ਕਿਸੇ ਲੀਡਰ ਦੀ ਨਿਯੁਕਤੀ ਅਜੇ ਨਹੀਂ ਹੋਈ ਹੈ ਤੇ ਇਸੇ ਲਈ ਜੇਰਾਲਡਾਈਨ ਵੂਡ ਨੁੰ ਅੰਤਰਿਮ ਲੀਡਰ ਐਲਾਨਿਆ ਗਿਆ ਹੈ।
ਮਨਿਸਟਰੀ ਦੇ ਇਸ ਗਠਨ ਲਈ ਅਪੰਡ ਲੋਕਾਂ ਤੋਂ ਕਾਫੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਮਨਿਸਟਰੀ ਅਪੰਗ ਲੋਕਾਂ ਲਈ ਵਿਸ਼ੇਸ਼ ਯੋਜਨਾਵਾਂ ਬਣਾਕੇ ਸਰਕਾਰ ਨੂੰ ਰੂਬਰੂ ਕਰਨ ਦਾ ਅਹਿਮ ਰੋਲ ਅਦਾ ਕਰੇਗੀ ਤਾਂ ਜੋ ਅਪੰਗ ਲੋਕਾਂ ਦੀਆਂ ਜਿੰਦਗੀਆਂ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਸਕਣ।