ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ 'ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਆਉਂਦੀ 4 ਜੁਲਾਈ ਨੂੰ ਅਜੇ ਖੁੱਲਣੀ ਹੈ, ਪਰ ਆਈ ਐਨ ਜੈਡ ਦੇ ਆਂਕੜੇ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਹੀ ਕਰਮਚਾਰੀਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ 5282 ਕਾਰੋਬਾਰੀਆਂ ਨੇ ਐਕਰੀਡੇਸ਼ਨ ਹਾਸਿਲ ਕਰਨ ਲਈ ਅਪਲਾਈ ਕਰ ਦਿੱਤਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰਵਾਸੀ ਕਰਮਚਾਰੀ ਨਿਊਜੀਲੈਨ ਬੁਲਾਉਣ ਲਈ ਜਿਆਦਾ ਸਮਾਂ ਨਾ ਗੁਆਉਣਾ ਪਏ। ਇਹ ਆਂਕੜੇ 23 ਮਈ ਤੇ 30 ਜੂਨ ਦੇ ਵਿਚਾਲੇ ਦੇ ਹਨ ਤੇ ਇਨ੍ਹਾਂ ਵਿੱਚੋਂ 3819 ਕਾਰੋਬਾਰੀਆਂ ਦੀਆਂ ਐਪਲੀਕੇਸ਼ਨਾਂ ਮਨਜੂਰ ਵੀ ਹੋ ਚੁੱਕੀਆਂ ਹਨ।
ਆਈ ਐਨ ਜੈਡ ਦਾ ਮਨੋਰਥ ਹੈ ਕਿ 90% ਐਪਲੀਕੇਸ਼ਨਾਂ ਨੂੰ ਉਨ੍ਹਾਂ ਵਲੋਂ 2 ਹਫਤਿਆਂ ਵਿੱਚ ਨਿਬੇੜ ਦਿੱਤਾ ਜਾਏਗਾ।
ਦੱਸਦੀਏ ਕਿ ਅਸੈਂਸ਼ਲ ਵਰਕ ਵੀਜਾ ਸ਼੍ਰੇਣੀ ਇਸ ਐਤਵਾਰ 3 ਜੁਲਾਈ ਤੋਂ ਖਤਮ ਹੋਣ ਜਾ ਰਹੀ ਹੈ ਤੇ ਉਸਤੋਂ ਬਾਅਦ ਜੋ ਵੀ ਕਾਰੋਬਾਰੀ ਪ੍ਰਵਾਸੀ ਕਰਮਚਾਰੀ ਨਿਊਜੀਲੈਂਡ ਬੁਲਾਉਣਾ ਚਾਹੇਗਾ ਉਨ੍ਹਾਂ ਨੂੰ ਆਈ ਐਨ ਜੈਡ ਵਲੋਂ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ। ਜਿਨ੍ਹਾਂ ਦੇ ਕਰਮਚਾਰੀਆਂ ਦੇ ਵੀਜੇ ਜਨਵਰੀ 2023 ਤੋਂ ਖਤਮ ਹੋਣ ਵਾਲੇ ਹਨ, ਉਨ੍ਹਾਂ ਨੂੰ ਵੀ ਇਸੇ ਸ਼੍ਰੇਣੀ ਤਹਿਤ ਹੀ ਅਪਲਾਈ ਕਰਨਾ ਪਏਗਾ, ਬਸ਼ਰਤੇ ਉਹ ਭਵਿੱਖ ਵਿੱਚ ਕਰਮਚਾਰੀ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹਨ ਜਾਂ ਨਹੀਂ।
ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਇਸ ਨਵੀਂ ਸ਼੍ਰੇਣੀ ਨੂੰ ਲਾਗੂ ਕਰਨ ਦਾ ਮਨੋਰਥ ਪ੍ਰਵਾਸੀ ਕਰਮਚਾਰੀਆਂ ਦੇ ਸੋਸ਼ਣ ਨੂੰ ਖਤਮ ਕਰਨਾ ਹੈ।