ਆਕਲੈਂਡ (ਹਰਪ੍ਰੀਤ ਸਿੰਘ) - ਵਾਲ ਸਟਰੀਟ ਤੋਂ ਆਈ ਮਾੜੀ ਖਬਰ ਦੇ ਕਾਰਨ ਨਿਊਜੀਲੈਂਡ ਦੇ ਐਨ ਜੈਡ ਐਕਸ 50 ਭਾਵ ਟਾਪ ਦੇ 50 ਕੰਪਨੀਆਂ ਦੇ ਵੱਡੇ ਸ਼ੇਅਰਾਂ ਵਿੱਚ 1% ਦੀ ਭਾਰੀ ਗਿਰਾਵਟ ਦੇਖੀ ਗਈ ਹੈ, ਪਰ ਇਸ ਸਭ ਦੇ ਵਿੱਚ ਟਰੈਵਲ ਸਬੰਧੀ ਕੰਪਨੀਆਂ ਜਿਵੇਂ ਕਿ ਏਅਰ ਨਿਊਜੀਲੈਂਡ ਤੇ ਆਕਲੈਂਡ ਦੇ ਸ਼ੇਅਰਾਂ ਵਿੱਚ ਮਜਬੂਤੀ ਦੇਖਣ ਨੂੰ ਮਿਲੀ।
ਬੀਤੇ ਦਿਨੀਂ ਵਾਲ ਸਟਰੀਟ ਵਿੱਚ ਬੀਤੇ 50 ਸਾਲਾਂ ਦੀ ਸਭ ਤੋਂ ਵੱਡੀ ਤੇ ਤੇਜ ਗਿਰਾਵਟ ਦਰਜ ਹੋਈ ਸੀ, ਜਿਸ ਕਾਰਨ ਮਾਰਕੀਟ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨਾ ਪਿਆ ਤੇ ਇਸ ਦਾ ਪ੍ਰਭਾਵ ਨਿਊਜੀਲੈਂਡ ਦੀ ਸ਼ੇਅਰ ਮਾਰਕੀਟ 'ਤੇ ਵੀ ਦੇਖਣ ਨੂੰ ਮਿਲਿਆ, ਐਨ ਜੈਡ ਐਕਸ 50 ਦੇ ਸ਼ੇਅਰਾਂ ਵਿੱਚ 115 ਪੁਆਇੰਟਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਅਜੇ 15 ਦਿਨਾਂ ਦੀ ਗੱਲ ਹੀ ਹੈ ਜਦੋਂ ਐਨ ਜੈਡ ਐਕਸ 50, 165 ਪੁਆਇੰਟ ਗਿਰਿਆ ਸੀ ਤੇ ਇਨ੍ਹਾਂ ਦਿਨਾਂ ਵਿੱਚ ਅਜੇ ਇਸ ਗਿਰਾਵਟ ਦੀ ਰਿਕਵਰੀ ਹੀ ਹੋਈ ਸੀ।