Wednesday, 28 February 2024
04 July 2022 New Zealand

ਅੱਜ ਤੋਂ ਲਾਗੂ ਨਵੇਂ ਨਿਯਮ ਕਾਰਨ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣਾ ਹੋ ਜਾਏਗਾ ਵਧੇਰੇ ਔਖਾ -ਸਾਬਕਾ ਇਮੀਗ੍ਰੇਸ਼ਨ ਮਨਿਸਟਰ

ਅੱਜ ਤੋਂ ਲਾਗੂ ਨਵੇਂ ਨਿਯਮ ਕਾਰਨ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣਾ ਹੋ ਜਾਏਗਾ ਵਧੇਰੇ ਔਖਾ -ਸਾਬਕਾ ਇਮੀਗ੍ਰੇਸ਼ਨ ਮਨਿਸਟਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਤੋਂ ਲਾਗੂ ਹੋਇਆ ਐਕਰੀਡੇਟਡ ਵਰਕ ਵੀਜਾ ਸਿਸਟਮ, ਜਿਸ ਤਹਿਤ ਕਾਰੋਬਾਰੀਆਂ ਨੂੰ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ ਤੋਂ ਪਹਿਲਾਂ ਐਕਰੀਡੇਸ਼ਨ ਹਾਸਿਲ ਕਰਨ ਜਰੂਰੀ ਹੋਏਗੀ, ਤਹਿਤ ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲੈਂਡ ਬੁਲਾਉਣਾ ਹੋਰ ਵਧੇਰੇ ਔਖਾ ਸਾਬਿਤ ਹੋਏਗਾ, ਇਹ ਕਹਿਣਾ ਹੈ ਸਾਬਕਾ ਇਮੀਗ੍ਰੇਸ਼ਨ ਮੰਤਰੀ ਤੇ ਇਮੀਗ੍ਰੇਸ਼ਨ ਸਲਾਹਕਾਰ ਟੁਆਰੀਕੀ ਡੇਲਮੀਅਰ ਦਾ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਮਪਲਾਇਰ ਇਸ ਪ੍ਰੋਸੈਸ ਨੂੰ ਸਧਾਰਨ ਮੰਨ ਰਹੇ ਹਨ, ਇਹ ਉਨ੍ਹਾਂ ਸਧਾਰਨ ਨਹੀਂ ਹੈ, ਬਲਕਿ ਕਾਫੀ ਪੇਚੀਦਗੀਆਂ ਭਰਿਆ ਹੈ। ਉਨ੍ਹਾਂ ਦੱਸਿਆ ਹੈ ਕਿ ਅਸਲ ਮੁਸੀਬਤ ਤਾਂ ਐਕਰੀਡੇਸ਼ਨ ਹਾਸਿਲ ਕਰਨ ਤੋਂ ਬਾਅਦ ਆਏਗੀ, ਜਿਸ ਨੂੰ 10 ਦਿਨ ਦਾ ਸਮਾਂ ਲੱਗੇਗਾ। ਇਸ ਤੋਂ ਬਾਅਦ ਕਾਰੋਬਾਰੀ ਨੂੰ 2 ਹਫਤਿਆਂ ਤੱਕ ਇਸ਼ਤਿਹਾਰ ਦੇਣਾ ਪਏਗਾ ਤਾਂ ਜੋ ਉਸ ਨੌਕਰੀ ਲਈ ਪਹਿਲਾਂ ਕਿਸੇ ਨਿਊਜੀਲੈਂਡ ਵਾਸੀ ਨੂੰ ਮੌਕਾ ਮਿਲ ਸਕੇ। ਇਨ੍ਹਾਂ ਹੀ ਨਹੀਂ ਇਸ ਇਸ਼ਤਿਹਾਰ ਵਿੱਚ ਕਾਫੀ ਜਿਆਦਾ ਜਾਣਕਾਰੀ ਹੋਣੀ ਚਾਹੀਦੀ ਹੈ, ਭਾਵ ਘੱਟੋ-ਘੱਟ ਜਾਂ ਵੱਧ ਤੋਂ ਵਧ ਤਨਖਾਹ, ਅੇਸਟੀਮੇਟਡ ਐਕਚੁਅਲ ਅਰਨਿੰਗ, ਮਿਨੀਮਮ ਕੁਆਲੀਫੀਕੇਸ਼ਨ, ਲੋਕੇਸ਼ਨ ਆਫ ਇਮਪਲਾਇਮੈਂਟ, ਮਿਨੀਮਮ ਆਰਜ਼ ਆਫ ਵਰਕ।
ਇਮਪਲਾਇਰ ਯੋਗਤਾ ਜਾਂ ਅਨੁਭਵ ਨੂੰ ਲੈਕੇ ਕਰਮਚਾਰੀ ਨਾਲ ਕੋਈ ਰਿਆਇਤ ਨਹੀਂ ਵਰਤ ਸਕਦਾ, ਕਿਉਂਕਿ ਜੇ ਉਹ ਅਜਿਹਾ ਕਰੇਗਾ ਤਾਂ ਉਸਦੀ ਐਪਲੀਕੇਸ਼ਨ ਇਮੀਗ੍ਰੇਸ਼ਨ ਵਲੋਂ ਰੱਦ ਕਰ ਦਿੱਤੀ ਜਾਏਗੀ।
2 ਹਫਤੇ ਇਸ਼ਤਿਹਾਰ ਦੇਣ ਤੋਂ ਬਾਅਦ ਕਾਰੋਬਾਰੀ ਨੂੰ ਜੋਬ ਚੈੱਕ ਲਈ ਅਪਲਾਈ ਕਰਨਾ ਪਏਗਾ।
ਟੁਆਰੀਕੀ ਅਨੁਸਾਰ ਇਹ ਸਭ ਖਰਚਿਆਂ ਭਰਿਆ ਪ੍ਰੋਸੈੱਸ ਹੋਏਗਾ, ਜਿਸ ਵਿੱਚ ਪ੍ਰਵਾਸੀ ਕਰਮਚਾਰੀ ਲਈ ਕੰਪਨੀ ਵਿੱਚ ਵਿਸ਼ੇਸ਼ ਥਾਂ ਬਨਾਉਣਾ ਤੇ ਮੌਜੂਦਾ ਸਟਾਫ ਮੈਂਬਰਾਂ ਨੂੰ ਇਮਪਲਾਇਮੈਂਟ ਰਿਲੇਸ਼ਨਜ਼ ਐਜੁਕੇਸ਼ਨ ਕੋਰਸ ਵੀ ਕਰਨਾ ਪਏਗਾ ਤੇ ਬਹੁਤੇ ਇਮਪਲਾਇਰ ਨੂੰ ਇਸ ਬਾਰੇ ਪਤਾ ਵੀ ਨਹੀਂ।
ਇਸ ਥਕਾ ਦੇਣ ਵਾਲੇ ਲੰਬੇ ਪ੍ਰੌਸੇਸ ਤੋਂ ਬਾਅਦ ਜਾਕੇ ਕਾਰੋਬਾਰੀ ਨੂੰ ਜੋਬ ਟੋਕਨ ਨੰਬਰ ਦਿੱਤਾ ਜਾਏਗਾ ਤਾਂ ਜੋ ਉਹ ਪ੍ਰਵਾਸੀ ਕਰਮਚਾਰੀ ਨੂੰ ਹਾਇਰ ਕਰ ਸਕੇ।
ਟੁਆਰੀਕੀ ਅਨੁਸਾਰ ਇਮੀਗ੍ਰੇਸ਼ਨ ਕੋਲ ਕਰਮਚਾਰੀਆਂ ਦੀ ਘਾਟ ਹੋਣ ਕਾਰਨ ਇਮਪਲਾਇਰ ਦੀ ਐਕਰੀਡੇਸ਼ਨ ਲਈ ਲਾਈ ਫਾਈਲ ਨੂੰ ਵੀ ਲੋੜ ਤੋਂ ਵੱਧ ਸਮਾਂ ਲੱਗ ਸਕਦਾ ਹੈ।

ADVERTISEMENT
NZ Punjabi News Matrimonials