Friday, 23 February 2024
04 July 2022 New Zealand

ਪੂਰੀ ਤਰ੍ਹਾਂ ਨਵੀਂ ਦਿੱਖ ਤੇ ਨਵੇਂ ਸ਼ਾਨਦਾਰ ਫੀਚਰਾਂ ਵਾਲੀ ਮਹਿੰਦਰਾ ਸਕੋਰਪੀਓ - ਐਨ ਜਲਦ ਨਿਊਜੀਲੈਂਡ ਵਿੱਚ ਵੀ ਹੋਣ ਜਾ ਰਹੀ ਲਾਂਚ

ਪੂਰੀ ਤਰ੍ਹਾਂ ਨਵੀਂ ਦਿੱਖ ਤੇ ਨਵੇਂ ਸ਼ਾਨਦਾਰ ਫੀਚਰਾਂ ਵਾਲੀ ਮਹਿੰਦਰਾ ਸਕੋਰਪੀਓ - ਐਨ ਜਲਦ ਨਿਊਜੀਲੈਂਡ ਵਿੱਚ ਵੀ ਹੋਣ ਜਾ ਰਹੀ ਲਾਂਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਸਯੂਵੀ ਗੱਡੀਆਂ ਦੇ ਭਾਰਤ ਦੇ ਮਸ਼ਹੂਰ ਨਿਰਮਾਤਾ ਮਹਿੰਦਰਾ ਵਲੋਂ ਭਾਰਤ ਵਿੱਚ ਲਾਂਚ ਕੀਤੀ ਗਈ ਸਕੋਰਪੀਓ ਐਨ, ਜੋ ਸਕੋਰਪੀਓ ਦੇ ਪੁਰਾਣੇ ਮਾਡਲ ਤੋਂ ਬਿਲਕੁਲ ਵੱਖ ਹੈ, ਜਲਦ ਨਿਊਜੀਲੈਂਡ ਵਿੱਚ ਵੀ ਜਲਦ ਲਾਂਚ ਹੋਏਗੀ। ਨਵੀਂ ਦਿੱਖ ਤੇ ਨਵੇਂ ਫੀਚਰਾਂ ਨਾਲ ਲੈਸ ਇਸ ਗੱਡੀ ਦੀ ਦਿੱਖ ਪੁਰਾਣੀ ਸਕੋਰਪੀਓ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ।
ਸਪਲਾਈ ਚੈਨ ਜੇ ਨਿਰੰਤਰ ਹੋ ਗਈ ਤਾਂ 2023 ਅੱਧ ਤੱਕ 'ਸਕੋਰਪੀਓ ਐਨ' ਨਿਊਜੀਲੈਂਡ ਵਿੱਚ ਲਾਂਚ ਕਰ ਦਿੱਤੀ ਜਾਏਗੀ।
ਮੈਨੁਅਲ ਤੇ ਆਟੋਗਿਅਰ ਆਪਸ਼ਨ ਨਾਲ ਇਹ ਗੱਡੀ 4x4 ਵਿੱਚ ਉਪਲਬਧ ਹੋਏਗੀ। ਦੱਸਦੀਏ ਕਿ ਮਹਿੰਦਰਾ ਦੀਆਂ ਗੱਡੀਆਂ ਪਹਿਲਾਂ ਹੀ ਨਿਊਜੀਲੈਂਡ ਵਿੱਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਤੇ ਮਹਿੰਦਰਾ ਦੇ ਨਿਊਜੀਲੈਂਡ ਭਰ ਵਿੱਚ 20 ਆਉਟਲੈੱਟ ਹਨ।

ADVERTISEMENT
NZ Punjabi News Matrimonials