Tuesday, 27 February 2024
04 July 2022 New Zealand

ਵੱਡੀ ਰਾਹਤ! ਫਲੂ ਦੇ ਮਰੀਜਾਂ ਲਈ ਨਿਊਜੀਲੈਂਡ ਸਰਕਾਰ ਨਹੀਂ ਕਰੇਗੀ ਸੈਲਫ ਆਈਸੋਲੇਸ਼ਨ ਦਾ ਨਿਯਮ ਲਾਗੂ

ਵੱਡੀ ਰਾਹਤ! ਫਲੂ ਦੇ ਮਰੀਜਾਂ ਲਈ ਨਿਊਜੀਲੈਂਡ ਸਰਕਾਰ ਨਹੀਂ ਕਰੇਗੀ ਸੈਲਫ ਆਈਸੋਲੇਸ਼ਨ ਦਾ ਨਿਯਮ ਲਾਗੂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਹੈਲਥ ਸਿਸਟਮ 'ਤੇ ਦਬਾਅ ਬਣ ਰਹੇ ਇਨਫਲੁਏਂਜਾ ਦੇ ਮਰੀਜਾਂ ਦੇ ਹੱਲ ਲਈ ਮਾਹਿਰਾਂ ਨੇ ਸੈਲਫ ਆਈਸੋਲੇਸ਼ਨ ਦਾ ਨਿਯਮ ਲਾਗੂ ਕਰਨ ਦੀ ਸਲਾਹ ਦਿੱਤੀ ਸੀ ਤਾਂ ਜੋ ਹਸਪਤਾਲਾਂ ਵਿੱਚ ਜੋ ਇਨਫਲੁਏਂਜਾ ਦੇ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ, ਉਹ ਕਾਬੂ ਵਿੱਚ ਲਿਆਈ ਜਾ ਸਕੇ। ਪਰ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਵੀ ਨਿਯਮ ਅਮਲ ਵਿੱਚ ਨਾ ਲਿਆਉਣ ਦੀ ਗੱਲ ਕਹੀ ਹੈ।
ਇਸ ਵੇਲੇ ਇਨ੍ਹਾਂ ਮਰੀਜਾਂ ਦੀ ਗਿਣਤੀ ਵਧਣ ਕਾਰਨ ਐਮਰਜੈਂਸੀ ਵਿਭਾਗ ਭਰੇ ਪਏ ਹਨ ਤੇ ਹਸਪਤਾਲਾਂ ਵਿੱਚ ਵਰਕਫੋਰਸ ਦੇ ਘਟਣ ਕਾਰਨ ਸਰਕਾਰ ਵੀਕੈਂਡ 'ਤੇ ਜਨਰਲ ਪ੍ਰੇਕਟੀਸ਼ਨਰਾਂ ਵਲੋਂ ਵੀ ਵਿਸ਼ੇਸ਼ ਸੇਵਾਵਾਂ ਲੈ ਰਹੀ ਹੈ।

ADVERTISEMENT
NZ Punjabi News Matrimonials