ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਬੀਤੀ ਜੂਨ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ, ਜਦਕਿ ਮਾਹਿਰਾਂ ਦੀਆਂ ਭਵਿੱਖਬਾਣੀਆਂ ਇਹ ਸਨ ਕਿ ਜੂਨ ਵਿੱਚ ਵੀ ਘਰਾਂ ਦੇ ਔਸਤ ਮੁੱਲਾਂ ਵਿੱਚ ਕਮੀ ਦੇਖਣ ਨੂੰ ਮਿਲੇਗੀ।
ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਥਾਂਮਪਸਨ ਦੇ ਆਂਕੜੇ ਦੱਸਦੇ ਹਨ ਕਿ ਬੀਤੀ ਮਈ ਵਿੱਚ ਆਕਲੈਂਡ ਵਿੱਚ ਵਿਕੇ ਘਰਾਂ ਦੀ ਗਿਣਤੀ ਵਿੱਚ 2% ਵਾਧਾ ਹੋਇਆ ਹੈ।
$1,147,500 ਜੋ ਕਿ ਔਸਤ ਮੁੱਲ ਸੀ ਲਗਾਤਾਰ 3 ਮਹੀਨਿਆਂ ਬਾਅਦ ਜਾਕੇ 3.5% ਵਧਿਆ ਹੈ, ਹਾਲਾਂਕਿ ਹੈਰਾਨੀਜਣਕ ਇਹ ਵੀ ਹੈ ਕਿ ਵਿਕਣ ਵਾਲੇ ਘਰਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ।