ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸਿਡਨੀ ਦਾ ਇੱਕ ਫਿਰ ਤੋਂ ਹੜ੍ਹਾਂ ਕਾਰਨ ਬੁਰਾ ਹਾਲ ਹੈ ਤੇ ਹੁਣ ਤੱਕ ਲਗਭਗ 30,000 ਰਿਹਾਇਸ਼ੀਆਂ ਨੂੰ ਘਰ ਛੱਡਣ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ।
ਦੱਸਦੀਏ ਕਿ ਇੱਕ ਸਾਲ ਦੇ ਵਿੱਚ ਸਿਡਨੀ ਵਿੱਚ ਚੌਥੀ ਵਾਰ ਹੜ੍ਹ ਆਏ ਹਨ ਤੇ ਇਸ ਕਾਰਨ 5 ਮਿਲੀਅਨ ਦੀ ਆਬਾਦੀ ਵਾਲੇ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਬੀਤੇ ਦਿਨ ਤੋਂ ਹੋ ਰਹੀ ਭਾਰੀ ਬਾਰਿਸ਼ 1 ਮੀਟਰ ਦਾ ਵਿਸ਼ਾਲ ਆਂਕੜਾ ਪਾਰ ਕਰ ਚੁੱਕੀ ਹੈ, ਜਿਸ ਕਾਰਨ ਸਿਡਨੀ ਦੇ ਡੈਮ ਦੀਆਂ ਹੱਦਾਂ ਪਾਣੀ ਪਾਰ ਕਰ ਚੁੱਕੀਆਂ ਹਨ ਤੇ ਸ਼ਹਿਰ ਵਿੱਚ ਮੌਜੂਦ ਨਦੀਆਂ-ਨਾਲਿਆਂ ਦੇ ਕੰਢਿਆਂ ਤੋਂ ਵੀ ਬਾਹਰ ਪਾਣੀ ਆ ਰਿਹਾ ਹੈ। ਇਹ ਹੜ੍ਹ ਬੀਤੇ 18 ਸਾਲਾਂ ਦੇ ਸਭ ਤੋਂ ਮਾੜੇ ਹੜ੍ਹਾਂ 'ਚੋਂ ਗਿਣੇ ਜਾ ਰਹੇ ਹਨ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮੀਨੀਕ ਪੇਰੋਟੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦੱਸਿਆ ਹੈ ਕਿ ਹੁਣ ਤੱਕ 32,000 ਰਿਹਾਇਸ਼ੀਆਂ ਨੂੰ ਘਰ ਛੱਡਣ ਦੇ ਹੁਕਮ ਜਾਰੀ ਹੋ ਚੁੱਕੇ ਹਨ ਤੇ ਇਨ੍ਹਾਂ ਲੋਕਾਂ ਦੀ ਗਿਣਤੀ ਹੋਰ ਵਧਣੀ ਸੁਭਾਵਿਕ ਹੈ।