Friday, 23 February 2024
04 July 2022 New Zealand

ਪ੍ਰਵਾਸੀ ਕਰਮਚਾਰੀ ਅੱਜ ਤੋਂ ਨਵੀਂ ਵੀਜਾ ਸ਼੍ਰੇਣੀ ਤਹਿਤ ਕਰ ਸਕਣਗੇ ਅਪਲਾਈ

ਪ੍ਰਵਾਸੀ ਕਰਮਚਾਰੀ ਅੱਜ ਤੋਂ ਨਵੀਂ ਵੀਜਾ ਸ਼੍ਰੇਣੀ ਤਹਿਤ ਕਰ ਸਕਣਗੇ ਅਪਲਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਜੋ ਕਿ ਅੱਜ ਤੋਂ ਅਮਲ ਵਿੱਚ ਆ ਗਈ ਹੈ, ਹੁਣ ਇਸ ਤਹਿਤ ਪ੍ਰਵਾਸੀ ਕਰਮਚਾਰੀ ਵਰਕ ਵੀਜਾ ਲਈ ਅਪਲਾਈ ਕਰ ਸਕਦੇ ਹਨ। ਪ੍ਰਵਾਸੀ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰ ਵੀ ਇਸ ਸ਼੍ਰੇਣੀ ਤਹਿਤ ਅਪਲਾਈ ਕਰ ਸਕਣਗੇ।
ਕਰਮਚਾਰੀਆਂ ਦੀ ਹੁੰਦੀ ਲੁੱਟ-ਖਸੁੱਟ ਘਟਾਉਣ ਲਈ ਨਿਊਜੀਲੈਂਡ ਸਰਕਾਰ ਵਲੋਂ ਇਹ ਸ਼੍ਰੇਣੀ ਅਮਲ ਵਿੱਚ ਲਿਆਉਂਦੀ ਗਈ ਹੈ, ਜੋ ਮਾਲਕ ਕਰਮਚਾਰੀਆਂ ਦਾ ਸੋੋਸ਼ਣ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ 'ਤੇ ਨਕੇਲ ਕੱਸਣ ਲਈ ਇਹ ਫੈਸਲਾ ਲਿਆ ਗਿਆ ਹੈ।
ਇਸ ਸ਼੍ਰੇਣੀ ਦੇ ਸ਼ੁਰੂ ਹੋਣ 'ਤੇ ਇਮੀਗ੍ਰੇਸ਼ਨ ਮਨਿਸਟਰ ਮਾਈਕਲ ਵੁੱਡ ਨੇ ਬਿਆਨਬਾਜੀ ਕਰਦਿਆਂ ਦੱਸਿਆ ਹੈ ਕਿ ਕਾਰੋਬਾਰਾਂ 'ਤੇ ਇਸ ਵੇਲੇ ਕਰਮਚਾਰੀਆਂ ਦੀ ਘਾਟ ਹੈ ਤੇ ਇਹ ਸਭ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ, ਪਰ ਐਕਰੀਡੇਟਡ ਇਮਪਲਾਇਰ ਵਰਕ ਵੀਜਾ ਸ਼੍ਰੇਣੀ ਤਹਿਤ ਬਿਲਕੁਲ ਸਹੀ ਕਰਮਚਾਰੀ ਹੀ ਸਹੀ ਮਾਲਕ ਕੋਲ ਨੌਕਰੀ ਹਾਸਿਲ ਕਰ ਸਕੇਗਾ।

ADVERTISEMENT
NZ Punjabi News Matrimonials