Tuesday, 27 February 2024
05 July 2022 New Zealand

ਘਰ ਨੂੰ ਕੂੜੇ ਦਾ ਢੇਰ ਬਨਾਉਣ ਵਾਲੇ ਕਿਰਾਏਦਾਰ ਨੂੰ $30,000 ਦਾ ਮੋਟਾ ਹਰਜਾਨਾ ਭਰਨ ਦੇ ਹੁਕਮ

ਘਰ ਨੂੰ ਕੂੜੇ ਦਾ ਢੇਰ ਬਨਾਉਣ ਵਾਲੇ ਕਿਰਾਏਦਾਰ ਨੂੰ $30,000 ਦਾ ਮੋਟਾ ਹਰਜਾਨਾ ਭਰਨ ਦੇ ਹੁਕਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪਾਲਮਰਸਟਨ ਨਾਰਥ ਦੇ ਇੱਕ ਮਾਲਕ ਨੇ ਲੰਬੇ ਸਮੇਂ ਬਾਅਦ ਜਦੋਂ ਆਪਣੇ ਕਿਰਾਏ 'ਤੇ ਦਿੱਤੇ ਘਰ ਦੀ ਛਾਣਬੀਣ ਕੀਤੀ ਤਾਂ ਉਸਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਕਿਰਾਏਦਾਰਾਂ ਨੇ ਘਰ ਦੀ ਇਨੀਂ ਜਿਆਦਾ ਮਾੜੀ ਹਾਲਤ ਕਰ ਦਿੱਤੀ ਸੀ ਕਿ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਸਨ, ਘਰ ਵਿੱਚ ਕਾਕਰੋਚਾਂ ਦੇ ਢੇਰ ਪੱਲ ਰਹੇ ਸਨ, ਕਾਰਪੇਟ 'ਤੇ ਮਨੱੁਖੀ ਮਲ ਫੈਲਿਆ ਹੋਇਆ ਸੀ, ਰਸੋਈ ਦਾ ਬੁਰਾ ਹਾਲ ਸੀ।
ਮਾਲਕ ਅਨੁਸਾਰ ਕਿਰਾਏਦਾਰ ਉਕਤ ਮਕਾਨ ਵਿੱਚ 2019 ਤੋਂ ਰਹਿ ਰਿਹਾ ਸੀ ਤੇ ਕੋਰੋਨਾ ਕਾਰਨ ਉਹ ਘਰ ਦੀ ਇਨਸਪੈਕਸ਼ਨ ਕਰਨ ਨਾ ਆ ਸਕਿਆ ਤੇ ਵਿਸ਼ਵਾਸ਼ 'ਤੇ ਹੀ ਹੁਣ ਤੱਕ ਸਭ ਚਲਦਾ ਰਿਹਾ।
ਪਰ ਕੁਝ ਦਿਨ ਪਹਿਲਾਂ ਜਦੋਂ ਉਹ ਉਕਤ ਘਰ ਪੁੱਜੇ ਤਾਂ ਉਸਦੇ ਹੋਸ਼ ਉੱਡ ਗਏ। ਮਾਲਕ ਵਲੋਂ ਤਾਂ ਕਿਰਾਏਦਾਰ 'ਤੇ $50,000 ਦਾ ਦਾਅਵਾ ਕੀਤਾ ਗਿਆ ਸੀ, ਪਰ ਟ੍ਰਿਬਿਊਨਲ ਨੇ ਮੰਨਿਆ ਕਿ ਇਸ ਸਭ 'ਤੇ $30,000 ਤੋਂ ਘੱਟ ਦਾ ਖਰਚਾ ਹੋਏਗਾ, ਜੋ ਕਿ ਕਿਰਾਏਦਾਰ ਨੂੰ ਕਿਸ਼ਤਾਂ ਵਿੱਚ ਅਦਾ ਕਰਨ ਦੇ ਹੁਕਮ ਦਿੱਤੇ ਹਨ।

ADVERTISEMENT
NZ Punjabi News Matrimonials