Tuesday, 27 February 2024
05 July 2022 New Zealand

ਆਕਲੈਂਡ ਦੇ ਸਕੂਲ ਨੇ ਮੁੜ ਤੋਂ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ

ਆਕਲੈਂਡ ਦੇ ਸਕੂਲ ਨੇ ਮੁੜ ਤੋਂ ਸ਼ੁਰੂ ਕੀਤੀ ਆਨਲਾਈਨ ਪੜ੍ਹਾਈ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਰਦੀ ਦੀ ਬਿਮਾਰੀ ਦੇ ਵੱਧਦੇ ਕੇਸਾਂ ਕਾਰਨ ਆਕਲੈਂਡ ਦਾ ਕਾਰਮੇਲ ਕਾਲਜ ਬੀਤੇ 4 ਦਿਨਾਂ ਤੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾ ਰਿਹਾ ਹੈ। ਦਰਅਸਲ ਸਕੂਲ ਵਿੱਚ ਇਨਫਲੁਏਂਜਾ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਬੱਚੇ ਤੇ ਅਧਿਆਪਕ ਇਸ ਦੀ ਚਪੇਟ ਵਿੱਚ ਆ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਕ੍ਰਿਸ ਐਲਨ ਅਨੁਸਾਰ ਬੱਚਿਆਂ ਨੂੰ ਸਕੂਲ ਵਿੱਚ ਇੱਕ ਸੁਰੱਖਿਅਤ ਮਾਹੌਲ ਮੁੱਹਈਆ ਕਰਵਾਉਣਾ ਔਖਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ।
ਆਂਕੜਿਆਂ ਮੁਤਾਬਕ ਸਕੂਲ ਵਿੱਚ 25% ਅਧਿਆਪਕ ਤੇ ਬੱਚੇ ਲਗਾਤਾਰ ਬਿਮਾਰੀ ਦੇ ਚਲਦਿਆਂ ਗੈਰਹਾਜਰ ਰਹਿ ਰਹੇ ਸਨ ਤੇ ਇਹੀ ਕਾਰਨ ਸੀ ਕਿ ਸਕੂਲ ਪ੍ਰਸ਼ਾਸ਼ਣ ਨੇ ਇਹ ਫੈਸਲਾ ਲਿਆ।
ਕੋਵਿਡ 19 ਮਾਹਿਰਾਂ ਵਲੋਂ ਵੀ ਕੋਰੋਨਾ ਦੇ ਓਮੀਕੋਰਨ ਵੇਰੀਂਅਟ ਦੀ ਦੂਜੀ ਲਹਿਰ ਨਿਊਜੀਲੈਂਡ ਭਰ ਵਿੱਚ ਫੈਲਣ ਦੀ ਪੂਰੀ ਸੰਭਾਵਨਾ ਦੀ ਗੱਲ ਆਖੀ ਜਾ ਚੁੱਕੀ ਹੈ।

ADVERTISEMENT
NZ Punjabi News Matrimonials