Thursday, 22 February 2024
05 July 2022 New Zealand

ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਆਈ ਟੀ ਸਿਸਟਮ ਅਪਡੇਟ ਲਈ ਖਰਚੇਗੀ $50 ਮਿਲੀਅਨ

ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ ਆਈ ਟੀ ਸਿਸਟਮ ਅਪਡੇਟ ਲਈ ਖਰਚੇਗੀ $50 ਮਿਲੀਅਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਐਜੰਸੀ (ਐਨ ਜੈਡ ਟੀ ਏ) ਵਾਕਾ ਕੋਟਾਹੀ ਆਪਣੀ ਪੁਰਾਣੀ ਤਕਨੀਕ ਨੂੰ ਨਵਿਆਉਣ ਲਈ $50 ਮਿਲੀਅਨ ਦੀ ਮੋਟੀ ਰਾਸ਼ੀ ਖਰਚਣ ਦੀ ਯੋਜਨਾ ਬਣਾ ਰਹੀ ਹੈ, $15 ਮਿਲੀਅਨ ਤਾਂ ਸਾਲ 2023-24 ਵਿੱਚ ਹੀ ਖਰਚੇ ਜਾਣਗੇ। ਦਰਅਸਲ ਕੰਪਨੀ ਦੀ ਅਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ, ਜੋ ਨਿਊਜੀਲੈਂਡ ਵਾਸੀਆਂ ਲਈ ਸੜਕੀ ਸੁਰੱਖਿਆ ਮੁੱਹਈਆ ਕਰਵਾਉਣ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ, ਉਸਨੂੰ ਅਪਡੇਟ ਕਰਨ ਦੀ ਲੋੜ ਹੈ। ਦਰਅਸਲ ਐਨ ਜੈਡ ਟੀ ਏ ਵਲੋਂ ਵਰਤੀ ਜਾਂਦੀ ਆਈ ਟੀ ਟੈਕਨੋਲਜੀ ਨੂੰ ਪੂਰੀ ਤਰ੍ਹਾਂ ਆਉਟਡੇਟਡ ਐਲਾਨ ਦਿੱਤਾ ਗਿਆ ਹੈ ਤੇ ਇਸ ਦੀ ਸੁਰੱਖਿਆ ਨੂੰ ਲੈਕੇ ਇਸ ਨੂੰ ਬਹੁਤ ਹੀ ਗੰਭੀਰ ਪੱਧਰ 'ਤੇ ਰੱਖਿਆ ਗਿਆ ਹੈ, ਜਿਸ ਵਿੱਚ ਇਸ ਤਕਨੀਕ ਦੇ ਪੂਰੀ ਤਰ੍ਹਾਂ ਨਸ਼ਟ ਹੋਣ ਤੱਕ ਦਾ ਖਤਰਾ ਹੈ।

ADVERTISEMENT
NZ Punjabi News Matrimonials