Wednesday, 28 February 2024
05 July 2022 New Zealand

ਆਕਲੈਂਡ ਵਿੱਚ ਇਸ ਸਭ ਤੋਂ ਸਸਤੇ ਪੈਟਰੋਲ ਪੰਪ ‘ਤੇ ਨਿਊਜੀਲੈਂਡ ਭਰ ਤੋਂ ਆ ਰਹੇ ਲੋਕ ਪੈਟਰੋਲ ਪੁਆਉਣ

ਆਕਲੈਂਡ ਵਿੱਚ ਇਸ ਸਭ ਤੋਂ ਸਸਤੇ ਪੈਟਰੋਲ ਪੰਪ ‘ਤੇ ਨਿਊਜੀਲੈਂਡ ਭਰ ਤੋਂ ਆ ਰਹੇ ਲੋਕ ਪੈਟਰੋਲ ਪੁਆਉਣ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਇੱਕ ਪੈਟਰੋਲ ਪੰਪ ਦੀ $2.77 ਓਕਟੇਨ 91 ਪੈਟਰੋਲ ਦਾ ਰੇਟ ਪਾਏ ਜਾਣ ਤੋਂ ਬਾਅਦ ਸਿਰਫ ਆਕਲੈਂਡ ਨਹੀਂ, ਬਲਕਿ ਦੂਜੇ ਸ਼ਹਿਰਾਂ ਤੋਂ ਵੀ ਕਈ ਲੋਕ ਇਸ ਪੰਪ 'ਤੇ ਪੈਟਰੋਲ ਪੁਆਉਣ ਪੁੱਜ ਰਹੇ ਹਨ।
ਇਹ ਪੰਪ ਹੈਂਡਰਸਨ ਵੈਲੀ ਵਿੱਚ 'ਗਲ' ਵਾਲਿਆਂ ਦਾ ਪੈਟਰੋਲ ਪੰਪ ਹੈ। ਇਹ ਤਸਵੀਰ ਇੱਕ ਲੋਕਲ ਫੇਸਬੁੱਕ ਪੇਜ 'ਤੇ ਪਾਈ ਗਈ ਸੀ ਤੇ ਪੈਟਰੋਲ ਪੰਪ ਦੇ ਕਰਮਚਾਰੀਆਂ ਅਨੁਸਾਰ ਉਸਤੋਂ ਬਾਅਦ ਲਗਾਤਾਰ ਇੱਥੇ ਆਉਣ ਵਾਲੇ ਗ੍ਰਾਹਕਾਂ ਦੀ ਗਿਣਤੀ ਵੱਧ ਰਹੀ ਹੈ। ਪੈਟਰੋਲ ਪੰਪ 'ਤੇ ਡੀਜਲ ਦਾ ਮੁੱਲ $2.62 ਤੇ 98 ਦਾ ਮੁੱਲ $3.05 ਹੈ। ਦੱਸਦੀਏ ਕਿ ਨਿਊਜੀਲੈਂਡ ਭਰ ਦੇ ਪੈਟਰੋਲ ਪੰਪਾਂ 'ਤੇ 91 ਦਾ ਔਸਤ ਮੁੱਲ $3 ਪ੍ਰਤੀ ਲੀਟਰ ਤੋਂ ਵੀ ਵਧੇਰੇ ਹੈ।

ADVERTISEMENT
NZ Punjabi News Matrimonials