ਆਕਲੈਂਡ - ਬੀਤੇ ਦਿਨ ਐਨ ਜੈਡ ਪੰਜਾਬੀ ਨਿਊਜ਼ ਵਲੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਚ ਭਾਰਤੀ ਦੁਕਾਨਦਾਰਾਂ ਕਰੋਨਾਂ ਵਾਇਰਸ ਦੇ ਡਰੋ ਲੋਕ ਵਲੋਂ ਕੀਤੀ ਜਾ ਰਹੀ ਖਰੀਦਦਾਰੀ ਤੋਂ ਬਾਅਦ ਕਰਿਆਨੇ ਦੇ ਸਮਾਨ ਦੇ ਮੁੱਲ ਚ ਵਾਧਾ ਕੀਤਾ ਗਿਆ ਸੀ । ਜਿਸ ਤੋਂ ਬਾਅਦ ਅੱਜ ਗਰੇਵਾਲ ਆਟੇ ਦੀ ਮੈਨਜਮੈਂਟ ਵਲੋਂ ਇੱਕ ਆਪਣੀ ਫੇਸਬੁੱਕ ਤੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਵਲੋਂ ਆਟੇ ਦੇ ਮੁੱਲ ਚ ਕੋਈ ਵੀ ਵਾਧਾ ਨਹੀਂ ਕੀਤਾ । ਅਤੇ ਜੇਕਰ ਕਿਸੇ ਦੂਕਾਨਦਾਰ ਵਲੋਂ ਇਹੋ ਜਿਹਾ ਕੀਤਾ ਜਾ ਰਿਹਾ ਤਾ ਇਸ ਦੀ ਜਾਣਕਾਰੀ ਗਰੇਵਾਲ ਆਟੇ ਦੀ ਮੈਨਜਮੈਂਟ ਨੂੰ ਫੇਸਬੁੱਕ ਤੇ ਰਾਬਤਾ ਕਰ ਦਿਤੀ ਸਕਦੀ ਹੈ ।