Friday, 23 February 2024
05 July 2022 New Zealand

ਮਾਹਿਰ ਭਾਂਵੇ ਜੋ ਮਰਜੀ ਕਹਿਣ, ਪਰ ਨਿਊਜੀਲੈਂਡ ਵਿੱਚ ਨਹੀਂ ਲਾਗੂ ਹੋਏਗਾ ਰੈੱਡ ਲਾਈਟ ਸਿਸਟਮ - ਜੈਸਿੰਡਾ ਆਰਡਨ

ਮਾਹਿਰ ਭਾਂਵੇ ਜੋ ਮਰਜੀ ਕਹਿਣ, ਪਰ ਨਿਊਜੀਲੈਂਡ ਵਿੱਚ ਨਹੀਂ ਲਾਗੂ ਹੋਏਗਾ ਰੈੱਡ ਲਾਈਟ ਸਿਸਟਮ - ਜੈਸਿੰਡਾ ਆਰਡਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਭਾਂਵੇ ਮਾਹਿਰਾਂ ਵਲੋਂ ਕੋਰੋਨਾ ਦੇ ਕੇਸ ਤੇਜੀ ਨਾਲ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਇਸਦੇ ਬਾਵਜੂਦ ਨਿਊਜੀਲੈਂਡ ਵਿੱਚ ਰੈੱਡ ਲਾਈਟ ਸਿਸਟਮ ਲਾਗੂ ਨਹੀਂ ਕੀਤਾ ਜਾਏਗਾ, ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕਰ ਦਿੱਤਾ ਗਿਆ ਹੈ।
ਇਸ ਵੇਲੇ ਨਿਊਜੀਲੈਂਡ ਦਾ ਹੈਲਥ ਸਿਸਟਮ ਫਲੂ ਮਰੀਜਾਂ ਦੀ ਗਿਣਤੀ ਵਧਣ ਤੇ ਕਰਮਚਾਰੀਆਂ ਦੀ ਘਾਟ ਕਾਰਨ ਕਾਫੀ ਦਬਾਅ ਹੇਠ ਹੈ ਤੇ ਬੀਤੇ ਹਫਤੇ ਦੇ ਮੁਕਾਬਲੇ ਇਸ ਹਫਤੇ ਕੋਰੋਨਾ ਦੇ ਕੇਸਾਂ ਦੀ ਰੋਜਾਨਾ ਦੀ ਗਿਣਤੀ 2 ਹਜਾਰ ਵਧੇਰੇ ਪ੍ਰਤੀ ਦਿਨ ਆ ਰਹੀ ਹੈ, ਪਰ ਇਸਦੇ ਬਾਵਜੂਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਰੈੱਡ ਲਾਈਟ ਸਿਸਟਮ ਨਜਦੀਕੀ ਭਵਿੱਖ ਵਿੱਚ ਅਮਲ ਵਿੱਚ ਨਾ ਲਿਆਉਣਾ ਦਾ ਫੈਸਲਾ ਲਿਆ ਹੈ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ 'ਤੇ ਅਸੀਂ ਰੀਵਿਊ ਕੀਤਾ ਹੈ ਤੇ ਫੈਸਲਾ ਲਿਆ ਹੈ ਕਿ ਮੌਜੂਦਾ ਸੈਟਿੰਗਸ ਹੀ ਅਮਲ ਵਿੱਚ ਰਹਿਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ ਨਿਊਜੀਲੈਂਡ ਓਰੇਂਜ ਸੈਟਿੰਗਸ 'ਤੇ ਹੈ ਤੇ ਇਹ ਵੀ ਕਿ ਜੋ ਮਾਪਦੰਡ ਅਜੇ ਵੀ ਕੋਰੋਨਾ ਨੂੰ ਰੋਕਣ ਲਈ ਅਮਲ ਵਿੱਚ ਹਨ, ਬਹੁਤੇ ਦੇਸ਼ ਉਨ੍ਹਾਂ ਨੂੰ ਖਤਮ ਕਰ ਚੁੱਕੇ ਹਨ।

ADVERTISEMENT
NZ Punjabi News Matrimonials