Wednesday, 28 February 2024
06 July 2022 New Zealand

ਰੋਟੋਰੂਆ ਦੀ ਸੜਕ ਤੋਂ ਨਿਕਲ ਰਿਹਾ ਗਰਮ ਧੂੰਆਂ ਤੇ ਮੱਡ

ਰੋਟੋਰੂਆ ਦੀ ਸੜਕ ਤੋਂ ਨਿਕਲ ਰਿਹਾ ਗਰਮ ਧੂੰਆਂ ਤੇ ਮੱਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਰੋਟੋਰੂਆ ਦੇ ਇੱਕ ਵਿਅਸਤ ਰੋਡ 'ਤੇ ਜੀਓਥਰਮਲ ਸਟੀਮ ਦੇ ਕਾਰਨ ਸੜਕ ਫੱਟਣ ਤੇ ਉਸ ਵਿੱਚੋਂ ਗਰਮ ਧੂੰਆਂ ਤੇ ਮੱਡ ਨਿਕਲਣ ਦੀ ਖਬਰ ਹੈ।ਇਹ ਘਟਨਾ ਲੇਕ ਰੋਡ ਦੀ ਹੈ। ਇਸ ਕਾਰਨ ਜਿੱਥੇ ਟ੍ਰੈਫਿਕ ਜਾਮ ਦੀ ਸੱਮਸਿਆ ਦੇਖਣ ਨੂੰ ਮਿਲੀ, ਉੱਥੇ ਸੜਕ 'ਤੇ ਕਾਫੀ ਚਿੱਕੜ ਵੀ ਫੈਲ ਗਿਆ।
ਰੋਟੋਰੂਆ ਲੇਕਸ ਕਾਉਂਸਲ ਜਿਓਥਰਮਲ ਇੰਸਪੈਕਟਰ ਪੀਟਰ ਬਰੋਨਰਿੱਜ ਨੇ ਦੱਸਿਆ ਕਿ ਇਸ ਸਭ ਦੇ ਹੋਣ ਦੇ ਕਾਰਨ ਦਾ ਅਜੇ ਪਤਾ ਨਹੀਂ ਲਾਇਆ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਫਿਉਮਾਰੋਲਜ਼ ਵਰਗੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਤੇ ਇਲਾਕਾ ਹੋਟ ਸਪਰਿੰਗਸ ਲਈ ਵੀ ਨਹੀਂ ਜਾਣਿਆਂ ਜਾਂਦਾ।
ਸੜਕ ਦੇ ਦੋਨੋਂ ਪਾਸੇ ਪਈ ਤਰੇੜ ਦੇ ਕਾਰਨਾਂ ਬਾਰੇ ਵੀ ਉਨ੍ਹਾਂ ਦੱਸਿਆ ਕਿ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕਦੀ ਕਿ ਇਹ ਤਰੇੜ ਸਟਰੀਮ ਕਾਰਨ ਪਈ ਹੈ ਜਾਂ ਨਹੀਂ। ਇਲਾਕਾ ਨਿਵਾਸੀਆਂ ਨੂੰ ਇਸ ਸੱਮਸਿਆ ਦੇ ਖਤਮ ਹੋਣ ਤੱਕ ਸੜਕ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ADVERTISEMENT
NZ Punjabi News Matrimonials