Tuesday, 27 February 2024
06 July 2022 New Zealand

ਗ੍ਰਾਹਕਾਂ ਦੀ ਵੱਡੀਆਂ ਕੰਪਨੀਆਂ ਤੋਂ ਲੁੱਟ-ਖਸੁੱਟ ਰੋਕਣ ਲਈ ਤੈਨਾਤ ਕੀਤਾ ਜਾਏਗਾ ‘ਗ੍ਰੋਸਰੀ ਕਮਿਸ਼ਨਰ’

ਗ੍ਰਾਹਕਾਂ ਦੀ ਵੱਡੀਆਂ ਕੰਪਨੀਆਂ ਤੋਂ ਲੁੱਟ-ਖਸੁੱਟ ਰੋਕਣ ਲਈ ਤੈਨਾਤ ਕੀਤਾ ਜਾਏਗਾ ‘ਗ੍ਰੋਸਰੀ ਕਮਿਸ਼ਨਰ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਾਮਰਸ ਮਨਿਸਟਰ ਡੇਵਿਡ ਕਲਾਰਕ ਵਲੋਂ ਕਾਉਂਟਡਾਊਨ ਅਤੇ ਫੂਡਸਟਫਸ ਦੇ ਗ੍ਰਾਹਕਾਂ ਅਤੇ ਸਪਲਾਇਰਾਂ ਦੀ ਸੁਰੱਖਿਆ ਲਈ ਤਿਆਰ ਕੀਤੇ ਗਏ ਇੱਕ ਡਰਾਫਟ 'ਸੁਪਰਮਾਰਕੀਟ ਕੋਡ' ਦੇ ਵੇਰਵਿਆਂ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ।
ਪ੍ਰਸਤਾਵ ਤਹਿਤ ਨਵਾਂ ਗ੍ਰੋਸਰੀ ਕਮਿਸ਼ਨਰ ਜੋ ਕਿ ਕਾਮਰਸ ਕਮਿਸ਼ਨ ਦੇ ਅੰਦਰ ਹੀ ਕੰਮ ਕਰੇਗਾ ਤੈਨਾਤ ਕੀਤਾ ਜਾਏਗਾ ਤੇ ਗ੍ਰਾਹਕਾਂ ਪ੍ਰਤੀ ਦੀ ਇਨ੍ਹਾਂ ਕੰਪਨੀਆਂ ਦੀ ਵੱਚਨਬੱਧਤਾ ਲਈ ਜਿੰਮੇਵਾਰ ਹੋਏਗਾ।
ਕਲਾਰਕ ਨੇ ਕਿਹਾ ਕਿ ਮੈਂਡੇਟਰੀ ਕੋਡ, ਜੋ ਹੁਣ ਜਨਤਕ ਸਲਾਹ-ਮਸ਼ਵਰੇ ਲਈ ਲੋਕਾਂ ਸਾਹਮਣੇ ਰੱਖਿਆ ਗਿਆ ਹੈ, ਇਨ੍ਹਾਂ ਕੰਪਨੀਆਂ ਦੇ ਆਪਣੇ ਆਪਣੇ ਸਪਲਾਇਰਾਂ ਉੱਤੇ ਮੌਜੂਦ ਸੌਦੇਬਾਜ਼ੀ ਦੀ ਸ਼ਕਤੀ ਵਿੱਚ ਅਸੰਤੁਲਨ ਨੂੰ ਦੂਰ ਕਰੇਗਾ ਅਤੇ "ਇਹ ਸੁਨਿਸ਼ਚਿਤ ਕਰੇਗਾ ਕਿ ਸਪਲਾਇਰ ਨੂੰ ਲੈਣ-ਦੇਣ ਮੌਕੇ ਇੱਕ ਚੰਗਾ ਸੌਦਾ, ਚੰਗੇ ਭਾਅ 'ਤੇ ਮਿਲੇ।
"ਇਹ ਖਾਸ ਤੌਰ 'ਤੇ ਛੋਟੇ, ਕਾਰੀਗਰ ਬ੍ਰਾਂਡਾਂ ਅਤੇ ਉੱਭਰ ਰਹੇ ਸਟਾਰਟ-ਅੱਪਸ ਲਈ ਮਹੱਤਵਪੂਰਨ ਹੈ ਜੋ ਆਪਣੇ ਉਤਪਾਦਾਂ ਨੂੰ ਵੇਚ ਕੇ ਕਾਮਯਾਬ ਹੋਣਾ ਚਾਹੁੰਦੇ ਹਨ।

ADVERTISEMENT
NZ Punjabi News Matrimonials