Tuesday, 27 February 2024
06 July 2022 New Zealand

ਏਅਰ ਨਿਊਜੀਲੈਂਡ ਤੋਂ ਪੈਸੇ ਕਢਵਾਉਣ ਲਈ ਗ੍ਰਾਹਕਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ

ਏਅਰ ਨਿਊਜੀਲੈਂਡ ਤੋਂ ਪੈਸੇ ਕਢਵਾਉਣ ਲਈ ਗ੍ਰਾਹਕਾਂ ਨੂੰ ਹੋਣਾ ਪੈ ਰਿਹਾ ਖੱਜਲ-ਖੁਆਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 2020 ਵਿੱਚ ਰੱਦ ਹੋਈ ਏਅਰ ਨਿਊਜੀਲੈਂਡ ਦੀ ਏਅਰ ਟਿਕਟ ਦਾ ਰਿਫੰਡ ਹਾਸਿਲ ਕਰਨ ਲਈ ਜਸਵਿੰਦਰ (ਬਦਲਿਆ ਨਾਮ) ਨੂੰ ਹੁਣ ਤੱਕ ਕਾਫੀ ਖੱਜਲ ਹੋਣਾ ਪਿਆ। ਇਸ ਲਈ ਉਸਨੇ ਕਈ ਵਾਰ ਕਸਟਮਰ ਕੇਅਰ ਨਾਲ ਗੱਲਬਾਤ ਕੀਤੀ ਤੇ ਏਅਰ ਲਾਈਨ ਦੀ ਹਿਊਮਨ ਕੰਪੈਸ਼ਨੇਟ ਪਾਲਿਸੀ ਤਹਿਤ ਵੀ ਰਿਫੰਡ ਹਾਸਿਲ ਕਰਨ ਲਈ ਕਿਹਾ, ਪਰ ਇਸਦੇ ਬਾਵਜੂਦ ਏਅਰ ਨਿਊਜੀਲੈਂਡ ਨੇ ਜਸਵਿੰਦਰ ਦੀ ਨਾ ਸੁਣੀ। ਪਰ ਜੱਦੋਂ ਸਟੱਫ ਰਾਂਹੀ ਜਸਵਿੰਦਰ ਨੇ ਇਹ ਮਾਮਲਾ ਏਅਰ ਨਿਊਜੀਲੈਂਡ ਕੋਲ ਪਹੁੰਚਾਇਆ ਤਾਂ ਜਾ ਕੇ ਏਅਰ ਨਿਊਜੀਲੈਂਡ ਨੇ ਉਸਨੂੰ ਰਿਫੰਡ ਜਾਰੀ ਕੀਤੇ ਜਾਣ ਦੀ ਗੱਲ ਆਖੀ। ਇਹ ਵੀ ਸਾਹਮਣੇ ਆਇਆ ਹੈ ਕਿ ਏਅਰ ਨਿਊਜੀਲੈਂਡ ਨਾਲ ਇਹ ਸੱਮਸਿਆ ਸਿਰਫ ਜਸਵਿੰਦਰ ਨੂੰ ਨਹੀਂ ਬਲਕਿ ਹੋਰਾਂ ਕਈਆਂ ਨੂੰ ਵੀ ਝੱਲਣੀ ਪਈ ਹੈ, ਜਿਸ ਵਿੱਚ ਕਈ ਪਰਿਵਾਰ ਤੇ ਕਈ ਵਿਦਿਆਰਥੀ ਵੀ ਸ਼ਾਮਿਲ ਹਨ।

ADVERTISEMENT
NZ Punjabi News Matrimonials