Wednesday, 28 February 2024
06 July 2022 New Zealand

ਆਕਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਦੁੱਗਣੀ ਤੇਜੀ ਨਾਲ ਆਈ ਗਿਰਾਵਟ

ਆਕਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਦੁੱਗਣੀ ਤੇਜੀ ਨਾਲ ਆਈ ਗਿਰਾਵਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰਲੋਜੀਕ ਪ੍ਰਾਈਸ ਇੰਡੈਕਸ ਦੇ ਤਾਜਾ ਆਏ ਆਂਕੜੇ ਸੱਚਮੁੱਚ ਹੈਰਾਨ ਕਰਨ ਵਾਲੇ ਹਨ, ਜਿੱਥੇ ਜੂਨ ਵਿੱਚ ਨਿਊਜੀਲੈਂਡ ਭਰ ਦੇ ਘਰਾਂ ਦੀਆਂ ਕੀਮਤਾਂ ਵਿੱਚ 0.8% ਦੀ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਆਕਲੈਂਡ ਵਿੱਚ ਇਹ ਗਿਰਾਵਟ ਦੁੱਗਣੀ ਦੇਖਣ ਨੂੰ ਮਿਲੀ ਭਾਵ ਇਹ ਗਿਰਾਵਟ 2% ਦੇ ਲਗਭਗ ਰਹੀ। ਜੇ ਬੀਤੇ 3 ਮਹੀਨਿਆਂ ਦੀ ਗੱਲ ਕਰੀਏ ਤਾਂ ਆਕਲੈਂਡ ਦੇ ਘਰਾਂ ਦੀਆਂ ਕੀਮਤਾਂ ਵਿੱਚ 4.9% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਕੋਰਲੋਜੀਕ ਦੇ ਹੈਡ ਆਫ ਰਿਸਰਚ ਨਿੱਕ ਗੋਡਲ ਦਾ ਇਸ ਸਬੰਧੀ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਵੱਧਦੀ ਮਹਿੰਗਾਈ ਤੇ ਵੱਧਦੇ ਰੇਟ ਆਫ ਇਨਟਰਸਟ ਕਾਰਨ ਅੱਗੇ ਵੀ ਜਾਰੀ ਰਹੇਗੀ।
ਪੂਰੇ ਨਿਊਜੀਲੈਂਡ ਭਰ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਬੀਤੇ ਕੁਆਰਟਰ ਵਿੱਚ ਦੇਖੀ ਗਈ 2.3% ਦੀ ਗਿਰਾਵਟ ਫਰਵਰੀ 2009 ਤੋਂ ਬਾਅਦ ਸਭ ਤੋਂ ਵੱਡੀ ਤਿਮਾਹੀ ਗਿਰਾਵਟ ਮੰਨੀ ਜਾ ਰਹੀ ਹੈ।

ADVERTISEMENT
NZ Punjabi News Matrimonials