Friday, 23 February 2024
06 July 2022 New Zealand

ਨਿਊਜੀਲੈਂਡ ਵਿੱਚ ਹਰ ਖੇਤਰ ਨੂੰ ਝੱਲਣੀ ਪੈ ਰਹੀ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਦੀ ਦਿੱਕਤ

ਨਿਊਜੀਲੈਂਡ ਵਿੱਚ ਹਰ ਖੇਤਰ ਨੂੰ ਝੱਲਣੀ ਪੈ ਰਹੀ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਦੀ ਦਿੱਕਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਰ ਖੇਤਰ ਨਾਲ ਸਬੰਧਤ ਕਾਰੋਬਾਰੀ ਤੇ ਇਮਪਲਾਇਰ ਇਸ ਵੇਲੇ ਨਿਊਜੀਲੈਂਡ ਸਰਕਾਰ 'ਤੇ ਆਪਣਾ ਗੁੱਸਾ ਕੱਢ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਾਰੋਬਾਰ ਬੰਦ ਹੋਣ ਲਈ, ਮਿਲੀਅਨ ਡਾਲਰਾਂ ਦੇ ਘਾਟੇ ਲਈ ਤੇ ਉਨ੍ਹਾਂ ਨੂੰ ਕਾਰੋਬਾਰ 'ਤੇ ਆ ਰਹੀਆਂ ਦਿੱਕਤਾਂ ਲਈ ਨਿਊਜੀਲੈਂਡ ਸਰਕਾਰ ਸਿੱਧੇ ਤੌਰ 'ਤੇ ਜਿੰਮੇਵਾਰ ਹੈ।

ਕਰਮਚਾਰੀਆਂ ਦੀ ਘਾਟ ਇਸ ਹੱਦ ਤੱਕ ਹੈ ਕਿ ਸੀਲੋਰਡ ਦੀ ਵੈੱਟ ਫਿਸ਼ ਫੈਕਟਰੀ ਜੋ ਕਿ ਨੈਲਸਨ ਵਿੱਚ ਸਥਿਤ ਹੈ, ਇਸ ਵੇਲੇ 300 ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ।
ਕੰਪਨੀ ਦੇ 90% ਕਰਮਚਾਰੀ ਪ੍ਰਵਾਸੀ ਕਰਮਚਾਰੀ ਹੁੰਦੇ ਹਨ।
ਸੀਲੋਰਡ ਦੇ ਚੀਫ ਐਗਜੀਕਿਊਟਿਵ ਡਗ ਪੋਲੀਨ ਨੇ ਦੱਸਿਆ ਕਿ ਇਸ ਸੱਮਸਿਆ ਕਾਰਨ ਉਨ੍ਹਾਂ ਨੂੰ ਇਸ ਸਾਲ $5 ਮਿਲੀਅਨ ਦਾ ਘਾਟਾ ਪਏਗਾ।
ਕੁਈਨਜ਼ਟਾਊਨ ਦੇ ਰੀਸ ਹੋਟਲ ਤੇ ਲਗਜ਼ਰੀ ਅਪਾਰਟਮੈਂਟ ਦੇ ਚੀਫ ਐਗਜੀਕਿਊਟਿਵ ਮਾਰਕ ਰੋਜ਼ ਦਾ ਕਹਿਣਾ ਹੈ ਕਿ ਸਕੀਈਂਗ ਦੇ ਇਸ ਸੀਜਨ ਵਿੱਚ ਉਨ੍ਹਾਂ ਕੋਲ ਇਸ ਵੇਲੇ ਸ਼ੈਫ, ਕਿਚਨ ਸਟਾਫ, ਅਟੈਂਡੇਂਟ, ਗੈਸਟ ਐਜੰਟਾਂ ਦੀ ਘਾਟ ਹੈ ਤੇ ਇਸੇ ਲਈ ਰੋਜ਼ ਨੂੰ ਰੋਜਾਨਾ ਡਿਸ਼ ਵਾਸ਼ਿੰਗ, ਰੂਮ ਕਲੀਨਿੰਗ ਆਦਿ ਜਿਹੇ ਕੰਮ ਆਪ ਹੀ ਕਰਨੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਦੀ ਭਾਲ ਲਈ ਉਨ੍ਹਾਂ ਬਹੁਤ ਮੁੱਸ਼ਕਤ ਕੀਤੀ, ਪਰ ਸਭ ਵਿਅਰਥ ਰਿਹਾ।

ADVERTISEMENT
NZ Punjabi News Matrimonials