ਆਕਲੈਂਡ (ਹਰਪ੍ਰੀਤ ਸਿੰਘ) - ਲਗਾਤਾਰ ਕਰਮਚਾਰੀਆਂ ਦੀ ਘਾਟ ਕਾਰਨ ਏਅਰ ਨਿਊਜੀਲੈਂਡ ਦੇ ਗ੍ਰਾਹਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਸੱਮਸਿਆ ਨੂੰ ਖਤਮ ਕਰਨ ਲਈ ਏਅਰ ਨਿਊਜੀਲੈਂਡ ਵਲੋਂ 1100 ਨਵੇਂ ਕਰਮਚਾਰੀਆਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਮਹਾਂਮਾਰੀ ਤੋਂ ਪਹਿਲਾਂ ਏਅਰ ਨਿਊਜੀਲੈਂਡ ਕੋਲ 12,500 ਕਰਮਚਾਰੀ ਸਨ ਤੇ ਇਸ ਵੇਲੇ ਇਹ ਆਂਕੜਾ 10,000 ਤੋਂ ਕੁਝ ਵਧੇਰੇ ਹੈ। ਪਰ ਜਿਸ ਤੇਜੀ ਨਾਲ ਏਅਰ ਟਰੈਵਲ ਮੁੜ ਬਹਾਲ ਹੋਈ ਹੈ ਤੇ ਗ੍ਰਾਹਕਾਂ ਦੀ ਭੀੜ ਏਅਰਪੋਰਟਾਂ 'ਤੇ ਵਧੀ ਹੈ, ਇਸ ਕਾਰਨ ਕਰਮਚਾਰੀਆਂ ਦੀ ਘਾਟ ਨੇ ਇੱਕ ਵੱਡੀ ਸੱਮਸਿਆ ਦਾ ਰੂਪ ਹਾਸਿਲ ਕਰ ਲਿਆ ਹੈ। ਹਵਾਈ ਉਡਾਣਾ ਰੱਦ ਕੀਤੇ ਜਾਣ ਤੋਂ ਲੈਕੇ ਯਾਤਰੀਆਂ ਨੂੰ ਏਅਰਪੋਰਟ 'ਤੇ ਲੰਬੀ ਉਡੀਕ ਕਰਨੀ ਪੈ ਰਹੀ ਹੈ, ਕਈਆਂ ਦੇ ਸਮਾਨ ਵੀ ਅੱਗੇ-ਪਿੱਛੇ ਹੋ ਰਹੇ ਹਨ।
ਏਅਰਪੋਰਟ ਲਈ 250 ਕਰਮਚਾਰੀ ਤੇ ਏਅਰ ਕਰੂ ਲਈ 700 ਤੋਂ ਵਧੇਰੇ ਕਰਮਚਾਰੀਆਂ ਦੀ ਭਾਲ ਇਸ ਵੇਲੇ ਵੱਡੇ ਪੱਧਰ 'ਤੇ ਹੋ ਰਹੀ ਹੈ।
ਏਅਰਲਾਈਨ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ $1400 ਤੱਕ ਦਾ ਬੋਨਸ ਵੀ ਦਿੱਤਾ ਜਾ ਰਿਹਾ ਹੈ।