ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਵਿੱਚ ਸਥਿਤ ਮੈਨੂਰੇਵਾ ਤੇ ਮੈਨੂਕਾਊ ਤੋਂ ਕਾਰੋਬਾਰੀਆਂ ਵਲੋਂ ਪੁਲਿਸ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕਾਰੋਬਾਰੀਆਂ ਨੂੰ $50 ਦੇ ਨਕਲੀ ਨੋਟ ਬਰਾਮਦ ਹੋਏ ਹਨ ਤੇ ਇਸੇ ਲਈ ਪੁਲਿਸ ਨੇ ਆਮ ਲੋਕਾਂ ਤੇ ਕਾਰੋਾਬਾਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਤੇ ਜੇ ਕਿਸੇ ਕੋਲ ਅਜਿਹਾ ਨਕਲੀ ਨੋਟ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਬੁਲਾਇਆ ਜਾਏ ਤੇ ਦੋਸ਼ੀ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਜਾਏ।
ਇਹ ਨਕਲੀ ਨੋਟ ਹੱਥ ਵਿੱਚ ਫੜੇ ਜਾਣ 'ਤੇ ਹੀ ਨਕਲੀ ਦਾ ਅਹਿਸਾਸ ਕਰਵਾਉਂਦੇ ਹਨ, ਇਸ ਤੋਂ ਇਲਾਵਾ ਟਰਾਂਸਪੈਰੇਂਟ ਵਿੰਡੋ ਵੀ ਨੋਟ ਵਿੱਚੋਂ ਗਾਇਬ ਹੈ ਤੇ ਨਾਲ ਹੀ ਸੀਰੀਅਲ ਨੰਬਰ ਵੀ।
ਅਸਲੀ ਨੋਟ ਦੇ ਬਾਰੇ ਵਿਸਥਾਰ ਜਾਣਕਾਰੀ ਇਸ ਲੰਿਕ 'ਤੇ ਉਪਲਬਧ ਹੈ। ਜੇ ਤੁਹਾਡੇ ਨਾਲ ਅਜਿਹਾ ਲੈਣ-ਦੇਣ ਕਰਨ ਦੀ ਕੋਸ਼ਿਸ਼ ਕਰੇ ਤਾਂ ਪੁਲਿਸ ਨੂੰ ਤੁਰੰਤ 105 ਨੰਬਰ 'ਤੇ ਕਾਲ ਕਰਕੇ ਬੁਲਾਇਆ ਜਾਏ।