ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਆਕਲੈਂਡ ਦੇ ਗਰੇਲਿਨ ਵਿੱਚ ਅੱਜ ਦਿਨ-ਦਿਹਾੜੇ ਇੱਕ ਮਹਿਲਾ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਇੰਸਪੈਕਟਰ ਪੀਟਰ ਰੇਨਜ਼ ਨੇ ਇਸ ਘਟਨਾ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਲਗਭਗ ਉਨ੍ਹਾਂ ਨੂੰ ਕੋਕਬਰਨ ਸਟਰੀਟ ਵਿਖੇ ਇੱਕ ਮਹਿਲਾ ਗੰਭੀਰ ਹਾਲਤ ਵਿੱਚ ਮਿਲੀ, ਜਿਸਤੋਂ ਬਾਅਦ ਮਹਿਲਾ ਨੂੰ ਹਸਪਤਾਲ ਲੈ ਜਾਇਆ ਗਿਆ, ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਇਸ ਮਾਮਲੇ ਵਿੱਚ ਇਸੇ ਸਟਰੀਟ 'ਤੇ ਸਥਿਤ ਇੱਕ ਘਰ ਚੋਂ ਇੱਕ ਵਿਅਕਤੀ ਦੀ ਗ੍ਰਿਫਤਾਰੀ ਇਸ ਸਬੰਧੀ ਕੀਤੀ ਗਈ ਹੈ। ਇਲਾਕੇ ਦੀ ਕੋਕਬਰਨ ਸਟਰੀਟ ਤੇ ਡਰੇਡਨ ਸਟਰੀਟ ਵਿਖੇ ਪੁਲਿਸ ਨੇ ਘੇਰਾਬੰਦੀ ਕੀਤੀ ਹੋਈ ਹੈ ਤੇ ਟ੍ਰੈਫਿਕ ਨੂੰ ਦੂਜੇ ਪਾਸੇ ਭੇਜਿਆ ਜਾ ਰਿਹਾ ਹੈ।
ਪ੍ਰੱਤਖਦਰਸ਼ੀਆਂ ਅਨੁਸਾਰ ਮੌਕੇ 'ਤੇ ਪੁਲਿਸ ਦੀਆਂ ਘੱਟੋ-ਘੱਟ 6 ਤੋਂ 8 ਕਾਰਾਂ ਮੌਜੂਦ ਹਨ, ਇਸਦੇ ਨਾਲ ਇੱਕ ਐਬੂਲੈਂਸ ਤੇ ਫਾਇਰ ਇੰਜਣ ਵੀ ਮੌਕੇ 'ਤੇ ਮੌਜੂਦ ਹੈ।