ਆਕਲੈਂਡ (ਹਰਪ੍ਰੀਤ ਸਿੰਘ) - ਸਿੰਗਾਪੁਰ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਇੱਕ 31 ਸਾਲਾ ਪੰਜਾਬੀ ਨੌਜਵਾਨ ਕੁਲਵੰਤ ਸਿੰਘ ਨੂੰ ਫਾਂਸੀ ਲਾਏ ਜਾਣ ਦੀ ਖਬਰ ਹੈ। ਕੁਲਵੰਤ ਸਿੰਘ 'ਤੇ ਨਸ਼ਾ ਤਸਕਰੀ ਕਰਨ ਦੇ ਦੋਸ਼ ਸਾਬਿਤ ਹੋਏ ਸਨ, ਪਰ ਉਸਨੇ ਇਸ ਫੈਸਲੇ ਖਿਲਾਫ ਸਿੰਘਾਪੁਰ ਦੀ ਸਰਵਉੱਚ ਅਦਾਲਤ ਵਿੱਚ ਅਪੀਲ ਕੀਤੀ ਸੀ ਤੇ ਫੈਸਲਾ ਕੁਲਵੰਤ ਸਿੰਘ ਦੇ ਖਿਲਾਫ ਸੁਣਾਇਆ ਗਿਆ ਸੀ।
2013 ਵਿੱਚ ਕੁਲਵੰਤ ਸਿੰਘ ਨੂੰ 50.15 ਗ੍ਰਾਮ ਡਾਈਮੋਰਫਿਨ ਤੇ 120 ਗ੍ਰਾਮ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਸੀ।