ਆਕਲੈਂਡ (ਹਰਪ੍ਰੀਤ ਸਿੰਘ) - ਸਕੂਲਾਂ ਵਿੱਚ ਹੋਈਆਂ ਛੁੱਟੀਆਂ ਕਾਰਨ ਜਿੱਥੇ ਘੁੰਮਣ-ਫਿਰਣ ਜਾਣ ਲਈ ਆਕਲੈਂਡ ਵਾਸੀ ਵੱਡੀ ਗਿਣਤੀ ਵਿੱਚ ਏਅਰਪੋਰਟ ਦਾ ਰੁੱਖ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਨੂੰ ਉਡਾਣਾ ਦੇ ਰੱਦ ਹੋਣ ਨਾਲ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਆਕਲੈਂਡ ਏਅਰਪੋਰਟ 'ਤੇ ਦਰਜਨਾਂ ਉਡਾਣਾ ਦੇ ਰੱਦ ਹੋਣ ਦੀ ਖਬਰ ਹੈ, ਜਿਸ ਕਾਰਨ ਏਅਰਪੋਰਟ 'ਤੇ ਪ੍ਰੇਸ਼ਾਨ ਯਾਤਰੀਆਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ।
ਅੱਜ ਆਕਲੈਂਡ ਤੋਂ ਕ੍ਰਾਈਸਚਰਚ, ਵਲੰਿਗਟਨ, ਬੇਅ ਆਫ ਆਈਲੈਂਡਸ, ਫੈਂਗਰਾਏ, ਰੋਟੋਰੂਆ, ਟੌਪੋ, ਬਲੇਨਹੇਮ ਲਈ ਕਈ ਉਡਾਣਾ ਦੇ ਰੱਦ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਉਡਾਣਾ ਏਅਰ ਨਿਊਜੀਲੈਂਡ ਦੀਆਂ ਹਨ ਤੇ ਏਅਰਲਾਈਨ ਵਲੋਂ ਦੱਸਿਆ ਗਿਆ ਹੈ ਕਿ ਖਰਾਬ ਮੌਸਮ, ਕਰਮਚਾਰੀਆਂ ਦੀ ਬਿਮਾਰੀ ਤੇ ਇੰਜੀਨਿਅਰਿੰਗ ਸੱਮਸਿਆਵਾਂ ਕਾਰਨ ਇਹ ਉਡਾਣਾ ਰੱਦ ਹੋਈਆਂ ਹਨ।
ਇਨ੍ਹਾਂ ਉਡਾਣਾ ਦੇ ਰੱਦ ਹੋਣ ਤੇ ਦੇਰੀ ਨਾਲ ਚੱਲਣ ਦਾ ਦੌਰ ਅਜੇ ਕੁਝ ਦਿਨ ਜਾਰੀ ਰਹੇਗਾ।