ਆਕਲੈਂਡ- ਹੇਸਟਿਂਗਸ ਚ ਹੇਸਟਿੰਗਸ ਟੈਕਸੀ ਕੰਪਨੀ ਚ ਕੰਮ ਕਰਦੇ ਇੱਕ ਟੈਕਸੀ ਡਰਾਈਵਰ ਜੋਗਾ ਸਿੰਘ ਉੱਪਰ ਇੱਕ ਸ਼ਰਾਬੀ ਵਿਅਕਤੀ ਨੇ ਉਸ ਵੇਲੇ ਹਮਲਾ ਕਰ ਦਿੱਤਾ ਜੱਦ ਜੋਗਾ ਸਿੰਘ ਉਸ ਵਿਅਕਤੀ ਨੂੰ ਉਹਦੇ ਘਰ ਛੱਡਣ ਜਾ ਰਿਹਾ ਸੀ..ਇਹ ਹਮਲਾ ਕਿਸ ਕਾਰਣ ਕਰਕੇ ਕੀਤਾ ਗਿਆ ਇਸਦਾ ਪਤਾ ਨਹੀ ਲੱਗ ਸਕਿਆ।
ਹਮਲੇ ਦਾ ਸ਼ਿਕਾਰ ਹੋਏ ਟੈਕਸੀ ਡਰਾਈਵਰ ਜੋਗਾ ਸਿੰਘ ਨੂੰ ਗੰਭੀਰ ਰੂਪ ਚ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਜਿੱਥੋ ਕਿ ਉਹਨਾਂ ਦੀ ਗਂਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋ ਉਹਨਾਂ ਨੂੰ ਵੈਲਿੰਗਟੰਨ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਿਕ ਉਹਨਾਂ ਦੇ ਸਿਰ ਤੇ ਮੂੰਹ ਤੇ ਕਾਫੀ ਗੰਭੀਰ ਚੋਟ ਆਈ ਆ ਤੇ ਉਹਨਾਂ ਦੀ ਹਾਲਤ ਗੰਭਿਰ ਪਰ ਸੱਥਿਰ ਬਣੀ ਹੋਈ ਹੈ। ਹਮਲਾਵਰ ਵਿਅਕਤੀ ਨੂੰ ਪੁਲਿਸ ਵੱਲੋ ਫੜ ਕੇ ਅੱਜ ਕੋਰਟ ਚ ਪੇਸ਼ ਕਰ ਦਿੱਤਾ ਗਿਆਹੈ।