ਆਕਲੈਂਡ (ਹਰਪ੍ਰੀਤ ਸਿੰਘ) - ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਪਾਪਾਟੋਏਟੋਏ ਦੇ ਗਰੇਟ ਸਾਊਥ ਰੋਡ ਸਥਿਤ ਏ ਐਨ ਜੈਡ ਬੈਂਕ ਦੀ ਬ੍ਰਾਂਚ ਤੋਂ ਪੈਸੇ ਕਢਵਾਕੇ ਬਾਹਰ ਆ ਰਹੇ ਇੱਕ ਵਿਅਕਤੀ ਦੀ ਪਿਸਤੌਲ ਦੀ ਨੌਕ 'ਤੇ ਲੁੱਟ ਕੀਤੇ ਜਾਣ ਦੀ ਖਬਰ ਹੈ।
ਜਾਣਕਾਰੀ ਅਨੁਸਾਰ ਇਸ ਲੁੱਟ ਨੂੰ 3-4 ਜਣਿਆਂ ਵਲੋਂ ਅੰਜਾਮ ਦਿੱਤਾ ਗਿਆ ਤੇ ਪ੍ਰਤੱਖਦਰਸ਼ੀਆਂ ਦੇ ਦੱਸੇ ਅਨੁਸਾਰ ਇੱਕ ਵਿਅਕਤੀ ਹੱਥ ਉੱਪਰ ਕਰਕੇ ਗੋਢਿਆਂ ਭਾਰ ਬੈਠਾ ਸੀ ਤੇ ਕੁਝ ਲੋਕ ਉਸ ਦੁਆਲੇ ਖੜੇ ਸਨ, ਜਿਨ੍ਹਾਂ ਕੋਲ ਪਿਸਤੌਲ ਵੀ ਸੀ। ਪਰ ਆਪਣੀ ਸੁਰੱਖਿਆ ਦੇ ਚਲਦਿਆਂ ਕੋਈ ਵੀ ਉਨ੍ਹਾਂ ਨਜਦੀਕ ਨਹੀਂ ਗਿਆ।
ਨਜਦੀਕ ਜੋ ਕਾਰੋਬਾਰੀ, ਕਾਰੋਬਾਰ ਕਰਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ, ਕਿਉਂਕਿ ਕਾਰੋਬਾਰੀਆਂ ਦੀ ਸੁੱਰਖਿਆ ਕਰਨ ਵਿੱਚ ਤਾਂ ਪੁਲਿਸ ਨਾਕਾਮਯਾਬ ਰਹੀ ਹੀ ਹੈ ਤੇ ਹੁਣ ਤਾਂ ਆਮ ਲੋਕ ਵੀ ਸੁਰੱਖਿਅਤ ਨਹੀਂ ਰਹੇ।