ਆਕਲੈਂਡ (ਹਰਪ੍ਰੀਤ ਸਿੰਘ): 7 ਸਾਲ ਪਹਿਲਾਂ ਕੋਰੋਨਾ ਵਾਇਰਸ ਸਬੰਧੀ ਮਾਰਕੋ (Marco_Acortes) ਵਲੋਂ ਟਵਿਟਰ 'ਤੇ ਇੱਕ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 'ਕੋਰੋਨਾ ਵਾਇਰਸ ਇਜ ਕੰਮਿਂਗ' ਤੇ ਅੱਜ 7 ਸਾਲਾਂ ਬਾਅਦ ਹਾਲਾਤ ਜੋ ਦੇਖਣ ਨੂੰ ਮਿਲ ਰਹੇ ਹਨ, ਉਹ ਮਾਰਕੋ ਦੇ ਟਵੀਟ ਨੂੰ ਸੱਚ ਸਾਬਿਤ ਕਰ ਰਹੇ ਹਨ। ਦੱਸਦੀਏ ਕਿ ਮਾਰਕੋ ਵਲੋਂ ਕੀਤੀ ਇਸ ਭਵਿੱਖਬਾਣੀ ਸਬੰਧੀ ਕੋਈ ਦਲੀਲ ਨਹੀਂ ਦਿੱਤੀ ਗਈ ਹੈ, ਕਿਉਂਕਿ 2016 ਵਿੱਚ ਉਸ ਵਲੋਂ ਆਖਰੀ ਟਵੀਟ ਕੀਤਾ ਗਿਆ ਸੀ, ਪਰ ਉਸਦੇ ਇਸ 7 ਸਾਲ ਪੁਰਾਣੇ ਟਵੀਟ ਨੂੰ ਹੁਣ ਜਾਕੇ ਦੁਬਾਰਾ ਤੋਂ 70,000 ਲਾਈਕਸ ਤੇ ਹਜਾਰਾਂ ਟਵੀਟ ਮਿਲ ਚੁੱਕੇ ਹਨ।
ਇੱਥੇ ਇੱਕ ਹੋਰ ਗੱਲ ਦੱਸਣੀ ਬਣਦੀ ਹੈ ਕਿ ਸੰਨ 1982 ਵਿੱਚ ਛਪੇ ਇੱਕ ਨਾਵਲ ਵੂਹਾਨ 400 ਵਿੱਚ ਵੀ ਕੁਝ ਅਜਿਹਾ ਹੀ ਸਾਹਮਣੇ ਆਇਆ ਸੀ, ਜਿਸ ਵਿੱਚ ਚੀਨੀ ਫੌਜ ਵਲੋਂ ਬਣਾਏ ਜੈਵਿਕ ਹਥਿਆਰ ਕਰਕੇ ਚੀਨ ਵਿੱਚ ਹੀ ਫੈਲੀ ਮਹਾਂਮਾਰੀ ਨਾਵਲ ਦਾ ਮੁੱਖ ਆਕਰਸ਼ਣ ਰਿਹਾ ਸੀ ਤੇ ਅੱਜ ਉਹ ਵੀ ਕਹਾਣੀ ਸੱਚ ਸਾਬਿਤ ਹੋਈ ਹੈ।
ਪਤਾ ਨੀ ਕੀ ਕਾਰਨ ਹੋਣਗੇ ਦੋਨਾਂ ਭਵਿੱਖਬਾਣੀਆਂ ਦੇ ਮਗਰ, ਪਰ ਇੱਕ ਗੱਲ ਜਰੂਰ ਸਾਬਿਤ ਹੋਈ ਹੈ ਕਿ ਭਵਿੱਖਬਾਣੀਆਂ ਕਦੇ- ਕਦੇ ਸੱਚ ਜਰੂਰ ਸਾਬਿਤ ਹੋ ਜਾਂਦੀਆਂ ਨੇ।